ਸਲਾਹ ਚਿੜੀ ਦੀ
Posted on:- 12-08-2016
- ਸਤਗੁਰ ਸਿੰਘ ਬਹਾਦਰਪੁਰ
ਬਾਗ ਵਿੱਚ ਮੈਂ ਖੇਡ ਰਿਹਾ ਸੀ
ਉਡਦੇ ਪੰਛੀ ਦੇਖ ਰਿਹਾ ਸੀ
ਤਦ ਇੱਕ ਚਿੜੀ ਮੇਰੇ ਕੋਲ ਸੀ ਆਈ
ਕਹਿਣਾ ਸੀ ਚਾਹੁੰਦੀ ਕੁਝ ਮੈਨੂੰ ਉਹ
ਪਰ ਪਤਾ ਨਹੀਂ ਸੀ ਕਿਉਂ ਜਾਂਦੀ ਸੀ ਸ਼ਰਮਾਈ?
ਆਖ਼ਿਰ ਮੈਂ ਕਿਹਾ ਕੇ ਖੁੱਲ ਕੇ ਸਮਝਾ
ਐਵੇਂ ਨਾ ਤੂੰ ਗੱਲ ਘੁੰਮਾ
ਇਹ ਗੱਲ ਸੁਣ ਉਹ ਬੋਲਣ ਲੱਗੀ
ਦੁੱਖ ਦਿਲ ਦੇ ਸਾਰੇ ਫੋਲਣ ਲੱਗੀ
ਕਹਿੰਦੀ ਚੱਲੀ ਅੱਜ ਦੀ ਹਨੇਰੀ ਨੇ,
ਜਿੰਦ ਤੇਰੀ ਵੀ ਲਪੇਟੇ ਪਾ ਲੈਣੀ ਏ
ਜਿਵੇਂ ਅਸੀਂ ਹਾਂ ਖਤਮ ਹੋ ਰਹੀਆਂ
ਉਂਝ ਤੂੰ ਵੀ ਆਪਣੀ ਵੰਸ਼ ਮੁਕਾ ਲੈਣੀ ਏ
ਕਰਦਾ ਏ ਖੁਸ਼ੀ ਲਈ ਜੋ ਕਿਰਿਆਵਾਂ ਤੂੰ
ਇੱਕ ਦਿਨ ਉਹਨਾਂ ਹੀ ਤੈਨੂੰ ਡੋਬ ਦੇਣਾ ਏ
ਤੂੰ ਇਕੱਲੇ ਨੇ ਹੀ ਨਹੀਂ ਜਾਣਾ ਸੱਜਣਾ
ਇਹਨਾਂ ਪੂਰੀ ਤੇਰੀ ਪੀੜੀ ਨੂੰ ਰੋੜ ਦੇਣਾ ਏ
ਬਚ ਸਕਦਾ ਏ ਤਾਂ ਬਚ ਸੱਜਣਾ
ਕੁਦਰਤ ਦੇ ਰੰਗਾਂ ਨੂੰ ਦੇਖ ਜਰਾ ਮਾਣ ਕੇ
ਜਦੋਂ ਕਿਹਾ ਇਹਨਾਂ ਕੰਮਾਂ ਨੂੰ ਅਲਵਿਦਾ ਦੇਖੀ
ਫਿਰ ਖੜ ਜਾਣੀ ਏ ਹਰ ਖੁਸ਼ੀ ਤੇਰੇ ਕੋਲ 'ਸੱਤੀ' ਆਣ ਕੇ
ਸੰਪਰਕ: +91 98554 09825