ਅੱਖੀਆਂ ਤੋਂ ਦੂਰ ਵੇ ਸੱਜਣਾਂ -ਮਨਦੀਪ ਗਿੱਲ ਧੜਾਕ
Posted on:- 10-08-2016
ਕਿਣ - ਮਿਣ ਪੈਂਦੀ ਕਣੀਆਂ ਦੀ ਭੂਰ ਸੱਜਣਾਂ ,
ਰਹਿੰਦਾ ਹੈ ਕਿਉਂ ਅੱਖੀਆਂ ਤੋਂ ਦੂਰ ਵੇ ਸੱਜਣਾਂ ।
ਸਾਉਣ ਮਹੀਨਾਂ ਔਖਾ ਜੀਣਾ ਤੇਰ ਬਿਨ ਸੱਜਣਾਂ ,
ਕਿਹੜੀ ਗੱਲੋ ਰਹਿਣਾ ਹੈ ਤੂੰ ਮਗਰੂਰ ਵੇ ਸੱਜਣਾਂ ।
ਨੱਚਣ-ਟੱਪਣ ਰਲ-ਮਿਲ ਕੁੜੀਆਂ ਗਿੱਧਾ ਪਾਵਣ
ਨਾ ਤੂੰ ਡਰਾ ਵੱਟਕੇ ਅੱਖੀਆਂ ਦੀ ਘੂਰ ਵੇ ਸੱਜਣਾਂ ।
ਚਾਰੇ ਪਾਸੇ ਛਾਈ ਹਰਿਆਲੀ ਹੀ ਹਰਿਆਲੀ ,
ਮੋਰਾਂ ਦੇ ਨੱਚਦੇ ਨੇ ਜੰਗਲਾਂ 'ਚ ਪੂਰ ਵੇ ਸੱਜਣਾਂ ।
ਕਾਲੇ-ਕਾਲੇ ਬੱਦਲਾਂ ਨੇ ਅੰਬਰ ਤੇ ਰੌਣਕ ਲਾਈ ,
ਪੌਣ ਵੀ ਲਗਦੀ ਨਸ਼ੇ 'ਚ ਹੋਈ ਚੂਰ ਵੇ ਸੱਜਣਾਂ।
ਟੋਭੇ,ਛੱਪੜ ਤੇ ਤਲਾਬ ਵੀ ਨਾ ਹੁਣ ਰਹੇ ਤ੍ਰਿਹਾਏ ,
ਕਦੋਂ ਪਵੇਗਾ ਸਾਡੀਆਂ ਆਸਾਂ ਨੂੰ ਬੂਰ ਵੇ ਸੱਜਣਾਂ ।
ਗਿੱਲ ਸਾਉਣ ਮਹੀਨਾ ਹਰ ਕੋਈ ਖੁਸ਼ੀਆਂ ਮਾਣੇ ,
ਖਾਣ ਲੋਕੀ ਖੀਰ-ਪੂੜੇ,ਲੱਡੂ ਮੋਤੀ-ਚੂਰ ਵੇ ਸੱਜਣਾਂ ।