Thu, 21 November 2024
Your Visitor Number :-   7254955
SuhisaverSuhisaver Suhisaver

ਬੋਲੀਆਂ - ਐੱਸ ਸੁਰਿੰਦਰ

Posted on:- 30-07-2016

suhisaver

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਇਆ ਲੋਈ
ਮਿੱਤਰਾ ਦੂਰ ਦਿਆ
ਮੇਰੀ ਜਿੰਦ ਫ਼ਿਕਰਾਂ ਵਿੱਚ ਮੋਈ  ।


ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਇਆ ਡੋਰੀ
ਮੇਰਾ ਨਾ ਕਸੂਰ ਵੈਰੀਆ
ਅੱਖ ਲੜ੍ਹ ਗਈ ਜ਼ੋਰਾ-ਜ਼ੋਰੀ ।


ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਇਆ ਥਾਲੀ
ਚੰਨਾ ਤੇਰਾ ਨਾਂ ਸੁਣ ਕੇ
ਮੇਰੀ ਨੱਚਦੀ ਕੰਨਾਂ ਦੀ ਵਾਲ਼ੀ ।


ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਇਆ ਛੱਲਾ
ਲੱਗੀਆਂ ਦੀ ਲੱਜ ਰੱਖ ਲਈ
ਮੈਂ ਫੜ੍ਹ ਲਿਆ ਤੇਰਾ ਪੱਲਾ ।

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਇਆ ਪਤਾਸਾ
ਗ਼ਮਾਂ ਵਿੱਚ ਜਿੰਦ ਭੁੱਜ ਗਈ
ਮੇਰਾ ਸੜ੍ਹ ਗਿਆ ਲਾਲ ਦੰਦਾਸਾ ।


ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਇਆ ਸੰਦੂਰ
ਮਾਹੀ ਮੈਥੋਂ ਵਿਛੜ ਗਿਆ
ਜਿੰਦ ਤੱਪਦੀ ਵਾਂਗ ਤੰਦੂਰ ।


ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਇਆ ਸੋਏ
ਸੱਜਣਾ ਇਸ਼ਕ ਤੇਰਾ
ਮੇਰੀ ਨਾੜੀ-ਨਾੜੀ ਟੋਏ ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ