------------------ਬਕਸੇ ਵਿੱਚ ਕਿਤਾਬਾਂ ਭਰੀਆਂ,ਫੋਟੋਆਂ,ਟੇਪਾਂ ਨੁੱਕਰੇ ਧਰੀਆਂਕੋਲੋਂ ਦੀ ਜਦ ਲੰਘੂੰਗੀ ਕੁਰਲਾਉਣਗੀਆਂ,ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……ਪੁੱਤ:ਸੋਨੇ ਦਾ ਮਾਂ!ਮਹਿਲ ਪਵਾ ਦੂੰ, ਉੱਤੇ ਤੇਰਾ ਨਾਂ ਲਿਖਵਾ ਦੂੰ ਚਾਚੀਆਂ ਤਾਈਆਂ ਅੱਗੇ ਪਿੱਛੇ ਭੌਣਗੀਆਂਅੱਖਾਂ ਨਾ ਭਰ ਮਾਏ!ਖੁਸ਼ੀਆਂ ਆਉਣਗੀਆਂਮਾਂ:ਚੁੱਕ ਛਣਕਣਾ,ਗੇਂਦ,ਖਿਡੌਣਾ,ਫਿਰੂੰ ਟੋਲਦੀ ਰੌਣਾ-ਭੋਣਾ,ਦਾਦੀਆਂ ਹਿੱਸੇ ਹੁਣ ਇਹ ਜੂਨਾਂ ਆਉਣਗੀਆਂ,ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……------------------ਹੱਥੀਂ ਕਦੇ ਨਾ ਪਾਣੀ ਪਾਇਆ,ਭਈਆਂ ਉੱਤੇ ਹੁਕਮ ਚਲਾਇਆਕਿੱਦਾਂ ਪੁੱਤ ਮਜ਼ਦੂਰੀਆਂ ਤੈਥੌਂ ਹੋਣਗੀਆਂ?ਸੁਣ ਸੁਣ ਮੈਂ ਤੱਤੜੀ ਨੂੰ ਗਸ਼ੀਆਂ ਆਉਣਗੀਆਂਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……ਪੁੱਤ:ਮਾਂ ਤੇਰਾ ਪੁਤ ਸ਼ੇਰਾਂ ਵਰਗਾ,ਸ਼ੇਰਾਂ ਚੋਂ ਸ਼ਮਸ਼ੇਰਾਂ ਵਰਗਾਖੁਦ ਤਕਦੀਰਾਂ ਮੈਥੋਂ ਲੇਖ ਲਿਖਾਉਣਗੀਆਂਰਾਹ ਦੀਆਂ ਸੂਲਾਂ ਆਪਣਾ ਰੂਪ ਵਟਾਉਣਗੀਆਂਮਾਂ:ਰਾਹ ਵਿੱਚ ਤੇਰੇ ਵਿਛਣ ਗਲੀਚੇ,ਹਰੀਆਂ ਛਾਵਾਂ,ਸੁਰਖ ਬਗੀਚੇਏੇਥੇ ਸਾਰੀਆਂ ਵੇਲਾਂ ਪਰ ਕੁਮਲਾਉਣਗੀਆਂ,ਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……------------------ਚੰਗਾ ਹੁਣ ਤੂੰ ਰੱਬ ਹਵਾਲੇ!ਸਭ ਅਸੀਸਾਂ ਲੈ ਜਾ ਨਾਲੇ!ਏੇਹੀ ਤੇਰੀ ਔਖੀ ਘੜੀ ਲੰਘਾਉਣਗੀਆਂਮਾਂ ਕਮਲ਼ੀ ਦੀਆਂ ਗੱਲਾਂ ਚੇਤੇ ਆਉਣਗੀਆਂ……।
*** ਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…ਮਾਂ ਵੱਲੋਂ ਉਸ ਧੀ ਨੂੰ,ਜਿਸ ’ਤੇ ਸਰੀਰਕ-ਮਾਨਸਿਕ ਜ਼ੁਲਮ ਹੋਏ ਨੇ,ਚਾਹੇ ਉਹ ਬਲਾਤਕਾਰ ਹੈ,ਸਹੁਰਿਆਂ ਵੱਲੋਂ ਅਣਮਨੁੱਖੀ ਵਤੀਰਾ ਜਾਂ ਕੋਈ ਹੋਰ ਜ਼ੁਲਮ-ਸਿਤਮ ਤੇ ਜਿਹੜੀ ਇੰਜ ਟੁੱਟੀ-ਬਿਖਰੀ ਹੈ,ਕਿ ਜੀਣ ਦਾ ਚਾਅ ਮੁੱਕ ਗਿਐ:
ਮਨ ਦਿਆਂ ਥੇਹਾਂ ਦੇ ਉੱਤੇ ਮੋਮਬੱਤੀ ਧਰ ਦਿਆਂਆਪਣੀ ਸ਼ਕਤੀ ਨੂੰ ਪਛਾਣੇਂ,ਐਸਾ ਚਾਨਣ ਕਰ ਦਿਆਂਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…ਸੂਰਜ-ਗੋਲੇ ਨਾਲੋਂ ਤੋੜਾਂਕਿਰਨਾਂ ਦੀ ਕੋਈ ਡੋਰ ਮੈਂਸਾਰੇ ਫੱਟ ਸਿਉਂ ਦਿਆਂ ਤੇਰੇ,ਕਰ ਦਿਆਂ ਨਵੀਂ ਨਕੋਰ ਮੈਂਬੁਝਿਆਂ ਬੁਝਿਆਂ ਨੈਣਾਂ ਦੇ ਵਿੱਚਖ਼ਾਬ ਰੰਗਲੇ ਧਰ ਦਿਆਂਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…ਕੇਸਰ ਦਾ ਮਲ਼-ਮਲ਼ ਕੇ ਵਟਣਾਦਾਗ ਸਾਰੇ ਲਾਹ ਦਿਆਂਤੇਰੇ ਆਤਮ-ਬਲ ਦਾ ਭਾਂਡਾਮਾਂਜ ਕੇ ਲਿਸ਼ਕਾ ਦਿਆਂਜ਼ਾਲਿਮ ਅੱਗੇ ਅੜਨ ਦਾ ਕੋਈ ਐਸਾ ਮੰਤਰ ਪੜ੍ਹ ਦਿਆਂਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…ਕਾਸ਼ਨੀ ਕੋਈ ਸੰਦਲੀ ਧੁੱਪਾਂ ਦੇ ਲੀੜੇ ਪਾ ਦਿਆਂਚੰਦ ਦੇ ਕੁੜਤੀ ਤੇਰੀ ਨੂੰਫੇਰ ਬੀੜੇ ਲਾ ਦਿਆਂਸਿੰਗ-ਤਵੀਤਾਂ ਤੇਰਿਆਂ ਵਿੱਚ ਨਾਗ-ਮਣੀਆਂ ਮੜ੍ਹ ਦਿਆਂਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…ਤੇਰਿਆਂ ਕੰਨਾਂ ਦੇ ਵਿੱਚ ਸੱਧਰਾਂ ਦੇ ਬੁੰਦੇ ਪਾ ਦਿਆਂਮੱਥੇ ਉੱਤੇ ਲਿਸ਼ਕਦੇ ਲੇਖਾਂ ਦੀ ਬਿੰਦੀ ਲਾ ਦਿਆਂਫੇਰ ਤੈਨੂੰ ਮੌਲੀਆਂ ਦਾ,ਮਹਿੰਦੀਆਂ ਦਾ ਵਰ ਦਿਆਂਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…ਤਾਰਿਆਂ ਨੂੰ ਗੁੰਦ ਕੇਮੈਂ ਤੇਰੀ ਜ਼ੁਲਫ ਸਜਾ ਦਿਆਂਰਾਤ-ਰਾਣੀ ਤੋਂ ਫੜ ਖੁਸ਼ਬੋਆਂਤੇਰੀ ਰੂਹ ਮਹਿਕਾ ਦਿਆਂ ਤੇਰੀਆਂ ਪੀੜਾਂ ਨੂੰ ਮੈਂ,ਆਪਣੇ ਜਿਸਮ ’ਤੇ ਜਰ ਦਿਆਂਆ ਕਿ ਤੈਨੂੰ ਫੇਰ ਤੋਂ ਮੈਂ ਜੀਣ-ਜੋਗੀ ਕਰ ਦਿਆਂ…ਪੰਜ ਨਦੀਆਂ ਦੇ ਪਾਣੀ ਦੇ ਵਿੱਚਪੰਜ ਪਤਾਸੇ ਘੋਲ ਕੇਤੇਰੇ ਸੁੱਕਿਆਂ ਬੁਲ੍ਹਾਂ ਉੱਤੇ ਮਿੱਠਾ ਸ਼ਰਬਤ ਡੋਲ੍ਹ ਕੇਚੂਸ ਲਵਾਂ ਹਟਕੋਰੇ ਸਾਰੇ ਸੁਰਖ ਹਾਸੇ ਭਰ ਦਿਆਂਆ ਮੈਂ ਤੈਨੂੰ ਸੋਹਣੀਏ!ਜ਼ਿੰਦਗੀ ਦੀ ਹਾਣੀ ਕਰ ਦਿਆਂ…।***ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ…
ਜਿਵੇਂ ਡੈਫੋਡਿਲਜ਼ ਦੇ ਫੁੱਲਾਂ ਵਾਲੀ ਨਜ਼ਮ ਹੈ ,ਮੈਂ ਕੁਦਰਤ ਦਾ ਇਹੋ ਜਿਹਾ ਨਜ਼ਾਰਾ ਦੇਖਿਆ, ਤੁਸੀਂ ਵੀ ਦੇਖੇ ਹੋਣੇ ਨੇ ਸਰ੍ਹੋਂ ਦੇ ਪੂਰੇ ਖਿੜੇ ਹੋਏ ਖੇਤ ਕਿ ਲੱਗਦੈ ਜਿਵੇਂ ਧਰਤੀ ਨੇ ਪੀਲੀ ਸ਼ਾਲ ਲਈ ਹੋਈ ਐ,ਖੱਟੀ ਲੋਈ,ਤੇ ਇਕ ਖੇਤ ਕੋਲ ਖੜ੍ਹ ਕੇ ਮੇਰਾ ਇਹ ਲੋਈ ਲੈਣ ਨੂੰ ਜੀਅ ਕੀਤਾ:
ਮੈਨੂੰ ਲੈ ਦੇ ਸੱਜਣ ਖੱਟੀ ਲੋਈ!ਲੋਈ ਸਰ੍ਹੋਆਂ ਦੀ ਪੀਲੇ ਰੰਗ ਦੀ ਨੀਲਾਮੀ ਹੋਈ!ਲੋਈ ਸਰ੍ਹੋਆਂ ਦੀ...ਕਿਸ ਮਿਰਜ਼ੇ ਨੇ ਖੇਤ ਇਹ ਵਾਹਿਆ?ਦਿਲ ਬੀਜ ਦੇ ਵਿੱਚ ਰਲਾਇਆਹੁਣ ਖਿੜ ਕੇ ਵੰਡੇ ਖੁਸ਼ਬੋਈ,ਲੋਈ ਸਰ੍ਹੋਆਂ ਦੀ,ਮੈਨੂੰ ਲੈ ਦੇ ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ...ਇਹ ਤਾਂ ਸੁੱਚੜੇ ਵਾਅਦੇ ਨੇ ਪੁੱਗੇ,ਫੁੱਲ ਸੋਨੇ ਦੇ ਧਰਤੀ ’ਚੋਂ ਉੱਗੇਪੀਲੇ ਮੋਤੀਆਂ ਵਿੱਚ ਪਰੋਈ, ਲੋਈ ਸਰ੍ਹੋਆਂ ਦੀ,ਲੈ ਦੇ!ਲੈ ਦੇ!ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ...ਦੇਖ!ਸੋਨਾ ਕਿਵੇਂ ਲਹਿਰਾਵੇ!ਪੱਤਾ ਪੱਤਾ ਹੁਲ੍ਹਾਰੇ ਖਾਵੇ!ਹਰ ਗੰਦਲ ਸ਼ਰਾਬਣ ਹੋਈ!ਲੋਈ ਸਰ੍ਹੋਆਂ ਦੀ,ਲੈ ਦੇ!ਲੈ ਦੇ!ਸੱਜਣ! ਖੱਟੀ ਲੋਈ,ਲੋਈ ਸਰ੍ਹੋਆਂ ਦੀ...ਪਰ੍ਹੇ ਗੰਨੇ,ਉਰੇ ਹਰੇਵਾਈ,ਵਿੱਚ ਧੁੱਪ ਹੈ ਫੜ ਕੇ ਬਿਠਾਈਪਰ੍ਹੇ ਗੰਨੇ,ਉਰੇ ਹਰੇਵਾਈ,ਵਿੱਚ ਧੁੱਪ ਹੈ ਫੜ ਕੇ ਬਿਠਾਈਲੈ ਨਾ ਜਾਵੇ ਮਜਾਜਣ ਕੋਈ,ਲੋਈ ਸਰ੍ਹੋਆਂ ਦੀ,ਮੈਨੂੰ ਲੈ ਦੇ ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ...ਬੰਨੇ ਬੰਨੇ ਸਫੈਦੇ ਨੇ ਸੋਂਹਦੇ,ਝੂਮ ਝੂਮ ਕੇ ਕਾਲਜਾ ਮੋਂਹਦੇਕੇਹੀ ਵੰਝਲੀ ਪੌਣਾਂ ਨੇ ਛੋੲ੍ਹੀ!ਲੋਈ ਸਰ੍ਹੋਆਂ ਦੀ,ਲੈ ਦੇ!ਲੈ ਦੇ!ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ...ਦੂਰ ਚਮਕੇ ਪਹਾੜਾਂ ਦੀ ਸੱਗੀ,ਵੇ ਮੈਂ ਰੰਗਾਂ ਦੇ ਮੇਲੇ ਨੇ ਠੱਗੀਅੱਜ ਰੁੱਤ ਸੁਹਾਗਣ ਹੋਈ,ਲੋਈ ਸਰ੍ਹੋਆਂ ਦੀ.....ਮੈਨੂੰ ਲੈ ਦੇ ਸੱਜਣ ਖੱਟੀ ਲੋਈ!ਲੋਈ ਸਰ੍ਹੋਆਂ ਦੀ,ਲੈ ਦੇ!ਲੈ ਦੇ!ਸੱਜਣ ਖੱਟੀ ਲੋਈ!ਲੋਈ ਸਰ੍ਹੋਆਂ ਦੀ.....।*** ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ…ਜਿਸ ਤਰ੍ਹਾਂ ਡੋਲੀ ਚੜ੍ਹਦੀਆਂ ਕੁੜੀਆਂ ਦੇ ਗੀਤ ਨੇ,ਇਹ ਡੋਲੀਉਂ ਲਹਿੰਦੀਆਂ ਨੂੰਹਾਂ ਦਾ ਗੀਤ ਹੈ,ਜਿਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਉਂਦੀਆਂ ਹੀ ਆਪਣੇ ਪੇਕੇ-ਘਰ ਨੂੰ ਬਿਲਕੁਲ ਭੁੱਲ ਜਾਣ,ਇਹ ਗੀਤ ਉਹਨਾਂ ਦੀ ਫਰਿਆਦ ਹੈ:
ਕਣਕ ਛੋਲਿਆਂ ਦਾ ਖੇਤ,ਜੀ ਨਿਸਰੇਗਾ ਹੌਲ਼ੀ ਹੌਲ਼ੀਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…ਅਸੀਂ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂਅਸੀਂ ਅੰਮੜੀ ਦੇ ਕਾਲਜੇ ਦਾ ਰੁੱਗ ਵੱਢ ਲਿਆਈਆਂਵਗੇ ਹੰਝੂਆਂ ਦਾ ਚੇਤਾ, ਜੀ ਬਿਖਰੇਗਾ ਹੌਲ਼ੀ ਹੌਲ਼ੀਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…ਲੈ ਮੁਹੱਬਤਾਂ ਦਾ ਸਾਲੂ ਹਾਂ ਤੁਹਾਡੇ ਵਿਹੜੇ ਆਈਆਂਬਿੰਦੀ ਸਿਦਕਾਂ ਦੀ,ਟੂੰਮਾਂ ਨੇ ਹੁਨਰ ਦੀਆਂ ਪਾਈਆਂਸਾਡਾ ਤੇਜ,ਸਾਡਾ ਰੂਪ, ਜੀ ਨਿੱਖਰੇਗਾ ਹੌਲ਼ੀ ਹੌਲ਼ੀਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…ਸਾਨੂੰ ਨਦੀਆਂ ਨੂੰ ਦਾਜ ਦੇ ਨਾ ਭਾਂਬੜੀਂ ਮਚਾਇਓਅਸੀਂ ਛੱਡੇ ਨੇ ਪਹਾੜ, ਸਾਡੇ ਕੰਢੇ ਬਣ ਜਾਇਓਸਾਂਝਾਂ ਸਿਖਰਾਂ ਦਾ ਪੁਲ,ਜੀ ਉਸਰੇਗਾ ਹੌਲ਼ੀ ਹੌਲ਼ੀਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…ਢਾਕੀਂ ਗਾਗਰਾਂ ਟਿਕਾਈਆਂ,ਅਸੀਂ ਫੇਰ ਵੀ ਤਿਹਾਈਆਂਤੁਹਾਡੀ ਧਰਤੀ’ਚ ਤਾਰਿਆਂ ਦੇ ਬੂਟੇ ਲਾਉਣ ਆਈਆਂਨੀਲੀ ਝੀਲ ਉੱਤੇ ਚੰਦ, ਜੀ ਨਿਤਰੇਗਾ ਹੌਲ਼ੀ ਹੌਲ਼ੀਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ ਹੌਲ਼ੀ ਹੌਲ਼ੀ…। ***ਮਾਏ ਨੀ! ਸਾਨੂੰ ਝਾਂਜਰਾਂ ਮੇਚ ਨਾ ਆਈਆਂ……ਜਦੋਂ ਵੀ ਆਪਣੇ ਅੰਦਰ ਗਹਿਰੀ ਉਤਰਦੀ ਹਾਂ ਤਾਂ ਲੱਗਦੈ ਜਿੰਨੇ ਵੀ ਜਨਮਾਂ ਵਿਚੋਂ ਗੁਜ਼ਰ ਕੇ ਆਈ ਹਾਂ,ਉਹ ਤਾਂ ਸਭ ਮੇਰੇ ਪੈਰਾਂ ਨੂੰ ਮਿਲੀਆਂ ਝਾਂਜਰਾਂ ਸਨ,ਪਰ ਮੈਥੋਂ ਤਾਂ ਇਹਨਾਂ ਦਾ ਕਰਜ਼ਾ ਲਾਹ ਹੀ ਨਾ ਹੋਇਆ, ਨੱਚ ਕੇ ਯਾਰ ਮਨਾ ਹੀ ਨਾ ਹੋਇਆ ..ਤੇ ਇਉਂ ਬਹੁਤਿਆਂ ਨਾਲ ਹੁੰਦਾ ਹੋਏਗਾ
ਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂਹਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂਵਿੱਚ ਸੰਦੂਕ ਦੇ ਰਹਿਗੀਆਂ ਧਰੀਆਂਨਾ ਕੱਢੀਆਂ ਨਾ ਪਾਈਆਂਮਾਏ ਨੀ ! ਸਾਨੂੰ ਝਾਂਜਰਾਂ ਮੇਚ ਨਾ ਆਈਆਂ………ਇੱਕ ਝਾਂਜਰ ਸਾਡੀ ਰੂਹ ਦੀ ਬੇੜੀ ਇੱਕ ਜਨਮਾਂ ਦੀ ਭਟਕਣਇੱਕ ਝਾਂਜਰ ਜਦ ਅੰਗ ਲਗਾਵਾਂ ਚਾਰ ਦਿਸ਼ਾਵਾਂ ਥਿਰਕਣਲੱਭਦੇ ਨਾ ਅਗਲੇ ਦਰਵਾਜ਼ੇ, ਢੂੰਢ ਢੂੰਢ ਕੁਰਲਾਈਆਂਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ………ਇੱਕ ਝਾਂਜਰ ਰੁੱਸਦੀ, ਇੱਕ ਮੰਨਦੀ ਇੱਕ ਝਾਂਜਰ ਵੈਰਾਗਣਇੱਕ ਝਾਂਜਰ ਨਿੱਤ ਕੰਜ-ਕੁਆਰੀ ਇੱਕ ਤਾਂ ਸਦਾ ਸੁਹਾਗਣਬਾਕੀ ਸਭ ਦੇ ਸਾਲੂ ਫਿਕੇ,ਚੱਲੀਆਂ ਬਿਨ-ਮੁਕਲਾਈਆਂਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ………ਇੱਕ ਝਾਂਜਰ ਦੇ ਬੋਰ ਉਲਝ ਗਏ ਇੱਕ ਦੇ ਝੜ ਗਏ ਸਾਰੇਇੱਕ ਝਾਂਜਰ ਦੇ ਘੁੰਗਰੂ ਉਡ ਕੇਬਣੇ ਅਰਸ਼ ਦੇ ਤਾਰੇਜਿੱਥੋਂ ਤੁਰੀਆਂ ਉੱਥੇ ਖੜ੍ਹੀਆਂ,ਖਿੜੀਆਂ ਨਾ ਕੁਮਲਾਈਆਂਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ………ਵਿੱਚ ਸੰਦੂਕ ਦੇ ਰਹਿਗੀਆਂ ਧਰੀਆਂਨਾ ਕੱਢੀਆਂ ਨਾ ਪਾਈਆਂਮਾਏ ਨੀ!ਸਾਨੂੰ ਝਾਂਜਰਾਂ ਮੇਚ ਨਾ ਆਈਆਂ………।ਸੰਪਰਕ: 001 604 763 1658
ਈ-ਮੇਲ: [email protected]