ਔਰਤ ਦਾ ਦੁੱਖ - ਹਰਮਿੰਦਰ ਸਿੰਘ ਭੱਟ
Posted on:- 17-07-2016
ਵਿਆਹ ਮਗਰੋਂ ਆਪਣੀ ਮਾਂ ਨਾਲੋਂ ਟੁੱਟ ਗਈ,
ਹਰ ਸਾਲ ਭਰਾਵਾਂ ਦੇ ਰੱਖੜੀ ਬਣਨੀ ਛੁੱਟ ਗਈ।
ਘਰ ਦੇ ਰਸਤੇ ਡੰਡੀਆਂ ਬਣ ਗਏ,
ਬਚਪਨ ਵਾਲੇ ਰਾਹਾਂ ਨਾਲੋਂ ਟੁੱਟ ਗਈ।
ਮਾਂ ਬਣਨ ਦੇ ਪਿੱਛੋਂ ਵਹਿਣਾ ਦੇ ਵਿਚ ਵਹਿ ਗਈ,
ਕੁਝ ਧੀਆਂ ਨਾਲੇ ਲੈ ਗਈਆਂ ਕੁਝ ਪੁੱਤਰਾਂ ਕੋਲ ਰਹਿ ਗਈ।
ਕੁਝ ਵੀਰਾਂ ਮਾਂ ਬਾਪ ਚਾਚਿਆਂ ਤੇ ਤਾਇਆਂ ਲਈ,
ਬਾਕੀ ਰਹਿੰਦਾ ਹਿੱਸਾ ਪਤੀ ਦੇ ਹਿੱਸੇ ਆਇਆ ਵੀ।
ਪਤੀ ਹੈ ਕਿਤੇ ਧੀ ਭੈਣ ਬਾਪ ਹੈ,
ਬਾਕੀ ਜੇ ਕੁਝ ਰਹਿ ਗਿਆ ਉਹ ਮਾਂ ਆਪ ਹੈ।
ਕੁਝ ਕਾਮ ਹੈ, ਕ੍ਰੋਧ ਹੈ, ਸੰਤਾਪ ਹੈ,
ਸਾਰੀ ਹੀ ਉਹ ਪੁੰਨ ਬਾਕੀ ਜੇ ਕੁਝ ਬਚਦਾ ਉਹ ਪਾਪ ਹੈ।
ਸਭ ਦਾ ਖ਼ਿਆਲ ਰੱਖਦੀ ਉਹ ਰਸੋਈ ਦੇ ਵਿਚ ਰਹਿ ਗਈ,
ਬਾਕੀ ਜੋ ਕੁਝ ਬਚ ਗਿਆ ਜਾਂ ਬਿਸਤਰ ਦੇ ਵਿਚ ਪੈ ਗਈ।
ਸਭ ਦੇ ਸੁਪਨੇ ਵੱਡੇ ਹੋ ਗਏ ਦਿਲ ਛੋਟੇ ਛੋਟੇ ਰਹਿ ਗਏ,
ਸਭਨਾਂ ਦੇ ਰਿਸ਼ਤਿਆਂ ਦੇ ਵਿਚ ਵੰਡਿਆ,
ਵੰਡਣ ਮਗਰੋਂ ਸਭਨਾਂ ਨੇ ਆਪਣੇ ਹਿੱਸੇ ਆਪਣੇ ਹਿੱਸੇ ਦਾ ਭੰਡਿਆ।
ਥੋੜ੍ਹੇ ਹੀ ਰਹਿ ਗਏ ਦੁੱਖ ਨੇ, ਥੋੜ੍ਹੇ ਹੀ ਬਚੇਂ ਮਨੁੱਖ ਨੇ,
ਰਿਸ਼ਤਿਆਂ ਦਾ ਸੇਕ ਲੈ ਕੇ ਸਭਨਾਂ ਨੇ ਹੈ ਛੱਡਿਆ,
ਮਾਂ ਜਿਹਾ ਛਾਂ ਦਾਰ ਰੁੱਖ ਹੈ ”ਭੱਟ” ਜਿਸ ਨੇ ਕਿਸੇ ਨੂੰ ਨਾ ਛੱਡਿਆ।
ਸੰਪਰਕ: +91 99140 62205