ਚਾਰ ਬੰਦੇ -ਜਗਜੀਤ ਧੀਮਾਨ
Posted on:- 12-07-2016
ਮੈਂ ਚਾਰ ਬੰਦਿਆਂ ਨੂੰ ਭਾਲਦਾ ਫਿਰਦਾ ਹਾਂ
ਮੇਰੀ ਜਦੋਂ ਦੀ ਸੁਰਤ ਸੰਭਲੀ ਹੈ।
ਜਦੋਂ ਸੱਤ ਕੁ ਸਾਲ ਦਾ ਸੀ,
ਬਾਹਰ ਖੇਡਣ ਜਾਣਾ
ਤਾਂ ਘਰਦਿਆਂ ਕਹਿਣਾ
ਵੇਖੀਂ ਕਿਸੇ ਨੂੰ ਗਾਲ ਨਾ ਕੱਢੀਂ ,
ਲੜੀਂ ਨਾ
ਨਹੀਂ ਤਾਂ ਚਾਰ ਬੰਦੇ ਕਹਿਣਗੇ
ਫਲਾਣਿਆ ਦਾ ਜਵਾਕ ਤਾਂ ਵਾਹਲਾ ਢੀਠ ਆ...
ਫੇਰ ਥੋੜ੍ਹਾ ਜਿਹਾ ਵੱਡਾ ਹੋਇਆ
ਬਾਪੂ ਜੀ ਨੇ ਕਹਿਣਾ
ਵੇਖੀ ਪੁੱਤ ਪੜਿਆ ਕਰ ਜੇ ਫੇਲ੍ਹ ਹੋ ਗਿਆ ਤਾਂ
ਚਾਰ ਬੰਦੇ ਕਹਿਣਗੇ ਸਿਧਰਾ ਜਿਹਾ ਮੁੰਡਾ ਹੈ
ਫਲਾਣਿਆ ਦਾ ਤਾਂ, ਜਮਾਂ ਨੀ ਪੜ੍ਹਦਾ ।
ਨੌਕਰੀ ’ਤੇ ਵੀ ਲੱਗ ਗਿਆ,
ਫਿਰ ਵੀ ਘਰਦਿਆਂ ਕਹਿਣਾ
ਵੇਖੀ ਪੁੱਤ ਚਾਰ ਪੈਸੇ ਬਚਾ ਕੇ ਰੱਖੀਂ ਨਹੀਂ ਤਾਂ
ਚਾਰ ਬੰਦੇ ਕਹਿਣਗੇ ਕੀ ਬਣਾਇਆ ਨੌਕਰੀ ਕਰਕੇ
ਫਲਾਣਿਆ ਦੇ ਮੁੰਡੇ ਨੇ, ਐਵੀਂ ਪਿੰਡ ਛੱਡੀ ਰੱਖਿਆ।
ਮੈਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਚਾਰ ਬੰਦੇ ਹਾਲੇ ਤੱਕ ਜਿਉਂਦੇ ਨੇ ?
ਜੋ ਇੰਨੇ ਵਿਹਲੇ ਨੇ,
ਜੋ ਮੇਰੇ ਤੇ ਹੀ ਅੱਖ ਰੱਖਦੇ ਨੇ?
ਸੰਪਰਕ: +91 95694 90213