ਘਰ - ਵਰਗਿਸ ਸਲਾਮਤ
Posted on:- 04-072016
ਘਰ
ਘਰ-ਘਰ ਦੀ ਖੇਡ ਨਹੀਂ
ਕਿ ਪੈਰ ‘ਤੇ ਰੇਤ ਥੱਪੀ
ਤੇ ਘਰੌਂਦਾ ਬਣ ਗਿਆ
ਇਹ ਤਾਂ
ਮੇਲ ਹੈ ਦੋ ਜਿਸਮਾਂ ਦਾ
ਪਿਆਰ ਹੈ ਦੋ ਰੂਹਾਂ ਦਾ
ਸਹਿਯੋਗ ਹੈ ਕੁਝ ਜੀਆਂ ਦਾ
ਉਹ ਤਾਂ
ਬਚਪਨ ਦੀ ਖੇਡ ਸੀ
ਜੇ ਮੈਂ ਘਰ ਬਣਾਇਆ
ਤਾਂ ਹੀਰੀ ਨੇ ਤੋੜਤਾ
ਜੇ ਹੀਰੀ ਨੇ ਬਣਾਇਆ
ਤਾਂ ਬੱਲੂ ਨੇ ਢਾਹ ਕਿ ਬਦਲਾ ਲੈ ਲਿਆ
ਐਪਰ ਖੇਡ ਸਿਖਾਉਂਦੀ ਹੈ
ਕਿ ਘਰ ਬਣਾਉਣਾ ਹੈ
ਜਿਸ ‘ਚ ਅਸਲ ਜ਼ਿੰਦਗੀ ਵਸਦੀ ਹੈ
ਜ਼ਿੰਦਗੀ ਜਿਊੁਣ ਦਾ ਨਾਂ ਹੈ
ਜੋ ਖੇਡ ਨਹੀਂ ਯੁੱਧ ਹੈ
ਜਿਸਦਾ ਯੋਧਾ ਪਿਤਾ ਹੁੰਦਾ ਹੈ
ਤੇ ਸਾਰਥੀ ਮਾਂ ਹੁੰਦੀ ਹੈ
ਜੇ ਸੁਮੇਲ ਕ੍ਰਿਸ਼ਨ-ਅਰਜੁਨ ਹੈ
ਤਾਂ ਯੁੱਧ ਜਿੱਤਿਆ ਹੀ ਜਾਵੇਗੇ...
ਸੰਪਰਕ: +91 98782 61522