ਜ਼ਿੰਦਗੀ - ਮਨਦੀਪ ਗਿੱਲ ਧੜਾਕ
Posted on:- 04-07-2016
ਕਦੇ ਕੌੜੇ ਤੇ ਕਦੇ ਮਿਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ ,
ਆਪਣੇ ਤੇ ਆਪਣਿਆਂ ਲਈ ਜੀਣਾ ਸਿਖਾਉਂਦੀ ਹੈ ਜ਼ਿੰਦਗੀ ।
ਡਿੱਗਦੀ ਹੈ , ਉੱਠਦੀ ਹੈ , ਪੈਰਾਂ ਤੇ ਖੜਾਉਂਦੀ ਹੈ ਜ਼ਿੰਦਗੀ ,
ਨਿੱਤ ਨਵੇਂ - ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਂਦੀ ਹੈ ਜ਼ਿੰਦਗੀ ।
ਗ਼ਮਾਂ ਵਿੱਚ ਰੋਵੇ ਤੇ ਪੀੜ ਹਿਜ਼ਰ ਦੀ ਹਢਾਂਉਂਦੀ ਹੈ ਜ਼ਿੰਦਗੀ ,
ਖੁਸ਼ੀਆਂ ਵਿੱਚ ਗੀਤ ਪਿਆਰ ਦੇ ਵੀ ਗਾਉਂਦੀ ਹੈ ਜ਼ਿੰਦਗੀ ।
ਹੋਵੇ ਦ੍ਰਿੜ ਵਿਸ਼ਵਾਸ ਤੇ ਕੁਝ ਕਰ - ਗੁਜ਼ਰਨ ਦਾ ਜਜ਼ਬਾ ,
ਫਿਰ ਤਾਂ ਪਹਾੜਾਂ ਨਾਲ ਵੀ ਜਾ ਟਕਰਾਉਂਦੀ ਹੈ ਜ਼ਿੰਦਗੀ ।
ਹੋਵੇ ਸ਼ਬਰ ਸੰਤੋਖ ਤੇ ਦਸਾਂ ਨਹੂੰਆਂ ਦੀ ਸੁੱਚੀ ਕੀਰਤ ਜਿੱਥੇ ,
ਉਸ ਵਿਹੜੇ ਵਿੱਚ ਪਲ – ਪਲ ਮੁਸਕਰਾਉਂਦੀ ਹੈ ਜ਼ਿੰਦਗੀ ।
ਆਪਣੇ ਵੀ ਕਈ ਇੱਥੇ ਗੈਰਾਂ ਤੋਂ ਵੀ ਵੱਧ ਕੇ ਬਣ ਜਾਂਦੇ ਨੇ ,
ਤੇ ਗੈਰਾਂ ਵੀ ਨੂੰ ਕਈ ਵਾਰ ਆਪਣਾ ਬਣਾਉਂਦੀ ਹੈ ਜ਼ਿੰਦਗੀ ।
ਮਨਦੀਪ ਜ਼ਿੰਦਗੀ ਨੂੰ ਸਮਝਣ ਵਾਲੇ ਪੀਰ ਪੈਗੰਬਰ ਬਣਦੇ ਨੇ ,
ਨਿੱਤ ਹੀ ਨਵੀਂ ਬੁਝਾਰਤ ਬੰਦੇ ਅੱਗੇ ਪਾਉਂਦੀ ਹੈ ਜ਼ਿੰਦਗੀ ।
ਸੰਪਰਕ: +91 99881 11134