ਕੁੱਖ ’ਚ ਨਾ ਮਾਰੀ ਮਾਏ - ਸਤਗੁਰ ਸਿੰਘ ਬਹਾਦਰਪੁਰ
Posted on:- 03-07-2016
ਇਹ ਦੁਨੀਆ ਬੜੀ ਕਮਾਲ ਦੀ
ਇਹੋ ਗੱਲ ਜਨਤਾ ਸਾਰੀ ਜਾਣਦੀ
ਜੋ ਵੀ ਆ ਜਾਂਦੀ ਰੂਹ ਇਥੇ
ਸੱਭੇ ਖੁਸ਼ੀਆਂ ਇਥੇ ਮਾਣਦੀ
ਬਸ ਇਕੋ ਮੇਰੀ ਹੈ ਚਾਹਤ ਮਾਏ
ਦਵਾ ਦਈ ਮੈਨੂੰ ਵੀ ਰਾਹਤ ਮਾਏ
ਤੂੰ ਦੇ ਕੇ ਜਨਮ ਮੈਨੂੰ ਦੁਨੀਆ ਦਿਖਾ ਦਈਂ
ਦੇਖੀ ਨੀ ਤੂੰ ਮੇਰੀਏ ਮਾਏ
ਕਿਤੇ ਕੁੱਖ ਚ ਹੀ ਨਾ ਮਾਰ ਦਈਂ
ਦੇਖੇ ਨੇ ਸੁਪਨੇ ਜਿਹੜੇ ਮੈਂ ਮਾਏ
ਅੱਧ ਵਿਚਕਾਰੇ ਹੀ ਨਾ ਵਿਸਾਰ ਦਈਂ
ਐਵੇਂ ਲੋਕਾਂ ਪਿੱਛੇ ਲੱਗ ਕੇ ਕਿਤੇ
ਇਹ ਕਹਿਰ ਨਾ ਗੁਜਾਰ ਦਈਂ
ਦੇਖੀ ਕਿਤੇ...
ਵਿੱਚ ਆ ਕੇ ਦੁਨੀਆ ਦੇ
ਮੈਂ ਵੀ ਜਿਉਣਾ ਚਾਹੁੰਦੀ ਹਾਂ
ਕਰ ਮੇਹਨਤਾਂ ਪੂਰੀਆਂ ਮਾਏ
ਨਾਂ ਆਪਣਾ ਖਬਰਾਂ ਲਿਉਣਾ ਚਾਹੁੰਦੀ ਹਾਂ
ਦੇਖੀ ਕਿਧਰੇ ਮੇਰੀਆਂ ਸੱਧਰਾਂ ਨਾ ਠਾਰ ਦਈਂ
ਦੇਖੀ ਨੀ ਤੂੰ ਮੇਰੀਏ ਮਾਏ
ਕਿਤੇ ਕੁੱਖ ਚ ਹੀ ਨਾ ਮਾਰ ਦਈਂ
ਸੰਪਰਕ: +91 98554 09825