ਗ਼ਜ਼ਲ - ਗੁਰਵਿੰਦਰ ਮਾਧੋਪੁਰੀ
Posted on:- 03-07-2016
ਤਾਪ ਹਿਜਰ ਦਾ ਝੱਲ ਨਹੀਂ ਹੋਣਾ
ਦਿਲ ਦਾ ਕੋਈ ਹੱਲ ਨਹੀਂ ਹੋਣਾ
ਰੁੱਖਾਂ ਵਰਗਾ ਯਾਰ ਗਵਾ ਕੇ
ਧੁੱਪੇ ਤਾਂ ਹੁਣ ਚੱਲ ਨਹੀਂ ਹੋਣਾ
ਠੰਡਕ ਪੈਣੀ ਵਿਚ ਕਬਰ ਦੇ
ਦਿਲ ਵਿੱਚ ਜਦ ਤਰਥਲ ਨਹੀਂ ਹੋਣਾ
ਸੜਕ ਦੇ ਕੰਢੇ ਕੁੱਲੀ ਮੇਰੀ
ਓਥੇ ਤਾਜ ਮਹੱਲ ਨਹੀਂ ਹੋਣਾ
ਮਿਲ ਲੈ ਆ ਕੇ ਸ਼ਾਮਾਂ ਤੀਕਰ
ਗੈਰੀ ਨੇ ਫਿਰ ਕੱਲ ਨਹੀਂ ਹੋਣਾ