ਡੁਰਲੂ ਬਨਾਮ ਸੁਤੰਤਰ - ਹਰਜਿੰਦਰ ਗੁਲਪੁਰ
Posted on:- 20-06-2016
ਪਹਿਰਾ ਦੇ ਕੇ ਇੱਕੋ ਸਿਧਾਂਤ ਉੱਤੇ,
ਸਨਕਪੁਣੇ 'ਚ ਉਮਰ ਲੰਘਾ ਲੈਂਦੇ।
ਮੀਟਰ ਅਣਖ ਦਾ ਅਜੇ ਤੱਕ,
ਨਹੀਂ ਬਣਿਆ,
ਜਿਹਨੂੰ ਦੇਖ ਕੇ 'ਰੰਨ' ਵਿਆਹ ਲੈਂਦੇ।
ਜੇਕਰ ਹੁੰਦਾ ਕਨੂੰਨ ਦਾ ਰਾਜ ਇੱਥੇ,
ਚਿੜੀਆਂ ਚੁਗੀਆਂ ਦੇ ਖੇਤ ਵੀ ਵਾਹ ਲੈਂਦੇ।
ਕੀਤਾ ਨਸ਼ੇ ਨਾਲ ਜਿਹਨੇ ਪੰਜਾਬ ਟੇਢਾ,
ਅਸੀਂ ਉਸ 'ਭਲਵਾਨ' ਨੂੰ ਢਾਹ ਲੈਂਦੇ।
ਸਾਡੀ 'ਅਣਖ' ਨੇ ਸਾਨੂੰ ਹੀ ਰੋਲ ਦਿੱਤਾ,
ਨਹੀਂ ਤਾਂ ਅਸੀਂ ਵੀ ਜਸ਼ਨ ਮਨਾ ਲੈਂਦੇ।
ਅਸੀਂ ਜੇਕਰ ਗੁਰੂ ਦੇ ਸਿੱਖ ਹੁੰਦੇ,
'ਡੁਰਲੂ ਜਥਾ' ਵੀ ਹੋਰ ਬਣਾ ਲੈਂਦੇ।
ਤੇਜਾ ਸਿੰਘ ਸੁਤੰਤਰ ਦੇ ਨਾਮ ਉੱਤੇ,
ਅਸੀ ਜ਼ਿੰਦਗੀ ਘੋਲ ਘੁਮਾ ਲੈਂਦੇ।
ਫੇਸ ਬੁੱਕ ’ਤੇ ਗਿੱਦੜ ਜੇ ਸ਼ੇਰ ਬਣਦੇ,
ਅਸੀ ਨੀਲੀਆਂ ਵਰਦੀਆਂ ਪਾ ਲੈਂਦੇ।
ਸੰਪਰਕ: 0061 470 605255