ਪਿਓ ਤੇ ਧੀ -ਵਰਿੰਦਰ ਕੌਰ ਰੰਧਾਵਾ
Posted on:- 15-06-2016
ਇੱਕ ਪਿਓ ਤੇ ਧੀ ਦਾ ਰਿਸ਼ਤਾ ਹਾਏ,
ਸੱਚੀਂ ਟਾਹਣੀ ਲੱਗੇ ‘ਫੁੱਲ‘ ਵਰਗਾ।
ਧੀ ਨੂੰ ਮਾਣ ਨਾ ਲੱਭਦਾ ਹੋਰ ਕਿਤੋਂ,
ਸੱਚਮੁੱਚ ਹੀ ਬਾਬਲ ਦੀ ‘ਕੁੱਲ‘ ਵਰਗਾ।
ਕੋਈ ਤੋੜ੍ਹ ਵੈਰੀ ਨਾ ਲੈ ਜਾਵੇ,
ਚੰਦਰਾ ਕੋਈ ਹੈਵਾਨ ਨਾ ਪੈ ਜਾਵੇ।
ਧੀ ਹੀਰਾ ਕੋਹੇਨੂਰ ਦੇ ਮੁੱਲ ਵਰਗਾ।
ਇਕ ਪਿਓ ਤੇ ਧੀ...
ਧੀ ‘ਪਰੀ‘ ਏ ਬਾਬਲ ਵਿਹੜੇ ਦੀ,
ਗੱਲ ਸੁਣਾਵਾਂ ਅਹਿਸਾਨ ਕਿਹੜੇ ਦੀ।
ਨਿੱਘ ਗੋਦ ‘ਚ ਮਖਮਲੀ ਝੁੱਲ ਵਰਗਾ।
ਇਕ ਪਿਓ ਤੇ ਧੀ...
ਰੰਧਾਵਾ‘ ਬੋਟ ਤੂੰ ਓਹਦੇ ਆਲ੍ਹਣੇ ਦਾ,
ਕੋਈ ਮੁੱਲ ਨਾ ਓਹਦੇ ਪਾਲਣੇ ਦਾ।
ਸਾਥ ਬਾਬਲ ਦਾ ਨਦੀ ਦੇ ਪੁਲ ਵਰਗਾ,
ਇਕ ਪਿਓ ਤੇ ਧੀ...
ਸੰਪਰਕ: +91 96468 52416
Bakhshish singh mehta
ਬੋਹਤ ਵਧੀਆ ਲਿਖਿਆ ਤੁਸੀਂ ਭੈਣ ਜੀ