ਗ਼ਜ਼ਲ - ਹਰਦੀਪ ਕੋਟ ਕਲਾਂ
      
      Posted on:- 11-06-2016
      
      
      								
				   
                                    
      
ਜਦੋਂ  ਦੀ  ਤੂੰ  ਜਾਣ  ਦੀ  ਗੱਲ ਕਹੀ ਏ
ਮੇਰੇ  ਨੈਣੀ  ਹੰਝੂਆਂ  ਦੀ  ਛੱਲ ਪਈ ਏ !
ਰੋਕਿਆ  ਸੀ  ਜਗਾ ਨਾ ਆਸ  ਦਾ  ਦੀਵਾ
ਉਸ ਦੀਵੇ ਨਾਲ ਝੁੱਗੀ ਮੇਰੀ ਜਲ ਗਈ ਏ !
ਇਹ   ਦਿਲ  ਦੇ  ਫੱਟ  ਤਾਂ  ਬੜੇ  ਪੁਰਾਣੇ 
ਤੇਰੀ  ਹੀ  ਨਿਗ੍ਹਾ ਇੰਨ੍ਹਾਂ  ਤੇ ਕੱਲ ਪਈ ਏ !
ਨਹੀਂ ਬਚਣਾ ਕੋਈ ਘਰ ਸਾਰੇ ਹੋਣੇ ਤਬਾਹ
ਰੱਬ ਨਾਲ ਇਨਸਾਨੀ ਜੰਗ ਚੱਲ ਪਈ ਏ !
ਬੜਾ  ਉਦਾਸ  ਜਿਹਾ  ਹੋਇਆ ਏ ਦਿਲ
ਫਿਰ  ਅੱਜ  ਤੇਰੀ  ਸੁਣ  ਗ਼ਜ਼ਲ ਲਈ ਏ !
                             
ਜਾਹ  ਪੁੱਛਿਆ ਭੀੜ ਤੋਂ  ਕਿਉਂ  ਹੋਏ  ਕੱਠੇਬੋਲੇ  ਅਰਥੀ 'ਦੀਪ  ਦੀ ਨਿਕਲ ਰਹੀ  ਏ !ਈ-ਮੇਲ:  [email protected]