ਹੌਲੀ ਹੌਲੀ. . .-ਸਰੂਚੀ ਕੰਬੋਜ ਫਾਜ਼ਿਲਕਾ
Posted on:- 02-06-2016
ਕਰੇਗਾ ਉਹ ਦਾਤਾ ਕਰਮ ਹੌਲੀ ਹੌਲੀ,
ਮਿਟ ਜਾਣਗੇ ਸਾਰੇ ਗ਼ਮ ਹੌਲੀ ਹੌਲੀ
ਜ਼ਿਆਦਾ ਸੁਣੋ ਤੇ ਥੋੜ੍ਹਾ ਘੱਟ ਬੋਲੋ,
ਬਾਣੀ ਚ ਆਪਣੀ ਅਮ੍ਰਿਤ ਰਸ ਘੋਲੋ,
ਬਿਗੜੇ ਬਣਨਗੇ ਫਿਰ ਕੰਮ ਹੌਲੀ ਹੌਲੀ
ਮੰਨਿਆ ਇਹ ਤੇਰੀ ਮੰਜ਼ਲ ਕਠਿਨ ਹੈ
ਹਿੰਮਤ ਨਾ ਹਾਰੀ ਜੇ ਤੇਰੀ ਸੱਚੀ ਲਗਨ ਹੈ,
ਫਿਰ ਮੰਜ਼ਲ ਚੁੰਮੇਗੀ ਤੇਰੇ ਕਦਮ ਹੌਲੀ ਹੌਲੀ
ਡੱਬਿਆਂ ਨੂੰ ਉਹੀ ਇੱਥੇ ਤਾਰਦਾ ਹੈ,
ਡਿੱਗੀਆਂ ਨੂੰ ਉਹੀ ਜਗ ਤੇ ਸਹਾਰਦਾ ਹੈ,
ਤੂੰ ਵੀ ਪਾਉਣ ਦਾ ਸਿੱਖ ਉਹਨੂੰ ਫਨ ਹੌਲੀ ਹੌਲੀ
ਮਿਲਣੇ ਦੀ ਤੈਨੂੰ ਮੇਰੀ ਰੀਝ ਹੈ ਬਥੇਰੀ,
ਪੂਰੀ ਕਰੇਗਾ ਕਦ ਜੋ ਮੁਰੀਦ ਹੈ ਮੇਰੀ,
ਗਾਵਾਂ ਮੈਂ ਬਾਣੀ ਹੋ ਮਗਨ ਹੌਲੀ ਹੌਲੀ