ਬੇਅਰਥ ਜ਼ਿੰਦਗੀ - ਸਤਗੁਰ ਸਿੰਘ ਬਹਾਦੁਰਪੁਰ
Posted on:- 02-06-2016
ਜ਼ਿੰਦਗੀ ਫਸੀ ਵਿੱਚ ਪਿੰਜਰੇ ਦੇ
ਵਾਂਗ ਮਜਬੂਰ ਸ਼ਿਕਾਰ ਯਾਰੋ
ਜਿਨ੍ਹਾਂ ਨੂੰ ਵੀ ਮੈਂ ਆਪਣਾ ਬਣਾਇਆ
ਸਭ ਨਿਕਲੇ ਝੂਠ ਦੇ ਕਿਰਦਾਰ ਯਾਰੋ
ਬੜੀ ਰੱਖੀ ਪਿਆਰੀ ਇਹ ਜ਼ਿੰਦਗੀ
ਜੋ ਹੁਣ ਮਿੱਟੀ ਵਿਚ ਰੁਲਦੀ ਪਈ
ਜਦੋਂ ਕਰਕੇ ਮਿਹਨਤ ਵੀ ਅਸੀਂ ਹਰ ਗਏ
ਫਿਰ ਹਰ ਸਾਡੀ ਡਿਗਰੀ ਰੁਲਦੀ ਗਈ
ਹੁਣ ਕਿੰਝ ਕਰੀਏ ਗੁਜ਼ਾਰਾ ਦੱਸ ਮੇਰੇ ਯਾਰਾ
ਜਿੰਦ ਪੂਰੀ ਡਾਵਾਂ ਡੋਲ ਹੋ ਗਈ
ਜੋ ਸਜਾਈਆਂ ਸੀ ਦਿਲ ਚ ਸੱਧਰਾਂ
ਸਾਰੀਆਂ ਚ ਪੂਰੀ ਹੋਲ ਹੋ ਗਈ
ਹੁਣ ਬਚੀ ਏ ਜੋ ਜ਼ਿੰਦਗੀ
ਉਹ ਵੀ ਹੁਣ ਕੱਟ ਲੈਣੀ ਏ
ਇਕੋ ਰੱਖੀ ਉਮੀਦ 'ਸੱਤੀ' ਨੇ
ਕਿ ਕਦੇ ਤਾਂ ਬਾਜ਼ੀ ਪੱਟ ਲੈਣੀ ਏ
ਸੰਪਰਕ +91 98554 09825