ਮੈਦਾਨ ਖੇਡ ਦਾ –ਸੁਨੀਲ ਕੁਮਾਰ
Posted on:- 01-06-2016
ਯਾਰੋ ਇਹ ਜੋ ਮੈਦਾਨ ਹੈ ਖੇਡ ਦਾ ।
ਇਹ ਏਕਤਾ ਦਾ ਫਰਮਾਨ ।।
ਇੱਥੇ ਜਾਤ-ਪਾਤ ਦਾ ਭੇਦ ਨਹੀਂ ।
ਸਭ ਇੱਕੋ ਜਿਹੇ ਇਨਸਾਨ ।।
ਇੱਥੇ ਹੁਨਰਾਂ ਦੀ ਕਦਰ ਪੈਂਦੀ ਏ ।
ਸਾਹਮਣੇ ਵਿਖਦਾ ਹਰ ਰੁਝਾਨ ।।
ਇੱਥੇ ਹਾਰ ਜਿੱਤ ਦਾ ਫੈਸਲਾ ।
ਕੜੀ ਮਿਹਨਤ ਹੈ ਕਦਰਦਾਨ ।।
ਇੱਥੇ ਦਿਖਾਉਣਾਂ ਪੈਂਦਾ ਹੋਂਸਲਾ ।
ਜਿੱਤ ਲਈ ਲਾਉਣੀ ਪੈਂਦੀ ਜਾਨ ।।
ਇੱਥੇ ਉਮਰ ਦਾ ਕੋਈ ਭੇਦ ਨਹੀਂ ।
ਖੇਡੇ ਬੱਚਾ ਭਾਵੇਂ ਜਵਾਨ ।।
ਦੋਵੇਂ ਦੇਸ਼ ਵੀ ਇੱਕ ਹੋ ਖੇਡਦੇ ।ਹਿੰਦੁਸਤਾਨ ਅਤੇ ਪਾਕਿਸਤਾਨ ।।ਮੇਰਾ ਸਲਾਮ ਹੈ ਖੇਡ ਦੇ ਮੈਦਾਨ ਨੂੰ ।ਇਹ ਏਕਤਾ ਦਾ ਫਰਮਾਨ ।।
ਈ-ਮੇਲ: [email protected]