ਰੰਗ ਲੱਗ ਜਾਵਣਗੇ - ਸੁੱਚੀ ਕੰਬੋਜ ਫਾਜ਼ਿਲਕਾ
Posted on:- 22-05-2016
ਤੂੰ ਸ਼ੁਕਰ ਮਨਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ,
ਦਰ ਦਾਤਾ ਦੇ ਜਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਆਪਾ ਅਰਪਣ ਕਰ ਦੇ ਤੂੰ, ਕਿਉਂ ਹਊਮੈ ਚ ਸੜਦਾ ਹੈ ਤੂੰ,
ਚੌਂਕੀ ਦਰ ਦੀ ਭਰ ਲੈ ਤੂੰ, ਤੈਨੂੰ ਰੰਗ ਲੱਗ ਜਾਵਣਗੇ ।
ਦਿੰਦਾ ਰੂਹ ਨੂੰ ਠੰਡਕ ਆ, ਸੋਹਣਾ ਨਾ ਹੈ ਨਾਨਕ ਦਾ,
ਵਾਰੋ ਵਾਰ ਧਿਆਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਦਾਤਾ ਦੇ ਲੰਗਰ ਵਿੱਚ ਤੇ , ਰਹਿਮਤ ਹੀ ਰਹਿਮਤ ਹੈ,
ਰੱਜ ਰੱਜ ਕੇ ਤੂੰ ਖਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਸਰਬੰਸ ਨੂੰ ਵਾਰਿਆ ਸੀ, ਉਸ ਜਗ ਨੂੰ ਤਾਰਿਆ ਸੀ,
ਨਾਹਰਾ ਫਤਿਹ ਦਾ ਲਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।
ਤੇਰਾ ਫਾਇਦਾ ਗੱਲ ਮੰਨ ਲੈ, ਦਿਲ ਰੰਗ ਵਿੱਚ ਉਹਦੇ ਰੰਗ ਲੈ,ਗੀਤ ਦਾਤਾ ਦੇ ਗਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।ਕਿਉਂ ਦੌਲਤ ਲਈ ਲੜਦਾ ਹੈ, ਕਿਉਂ ਮੇਰੀ ਮੇਰੀ ਕਰਦਾ ਹੈ, ਤੇਰਾ ਤੇਰਾ ਗਾਇਆ ਕਰ, ਤੈਨੂੰ ਰੰਗ ਲੱਗ ਜਾਵਣਗੇ ।ਈਮੇਲ[email protected]