ਵਾਤਾਵਰਣ ਸੰਭਾਲੋ - ਮਨਦੀਪ ਗਿੱਲ ਧੜਾਕ
Posted on:- 22-05-2016
ਵਾਤਾਵਰਣ ਸੰਭਾਲੋ ਐਵੇਂ ਨਾ ਪ੍ਰਦੂਸ਼ਣ ਫੈਲਾਓ ,
ਆਪਣਾ ਤੇ ਆਪਣਿਆਂ ਦਾ ਜੀਵਨ ਬਚਾਓ ।
ਢੰਗ ਤਰੀਕਾ ਕੋਈ ਹੋਰ ਅਪਨਾਓ ,
ਰਹਿੰਦ-ਖੁਹਿੰਦ ਨੂੰ , ਨਾ ਅੱਗ ਲਾਓ ।
ਨਾ ਕਰੋ ਆਪਣੇ ਆਪ ਨਾਲ ਹੀ ਧੋਖਾ ,
ਸਾਹ ਲੈਣਾ ਵੀ ਹੁਣ ਹੁੰਦਾਂ ਜਾਵੇ ਔਖਾ ।
ਨਾ ਜਾਣੇ ਕਿੰਨੇ ਹੁੰਦੇ ਨੇ ਮਿੱਤਰ ਪਿਆਰੇ ,
ਮਰ ਜਾਦੇ ਨੇ ਸਭ ਜੀਵ-ਜੰਤ ਵਿਚਾਰੇ ।
ਨਸ਼ਟ ਹੁੰਦੇ ਜਾਣ ਸਾਰੇ ਉਪਜਾਊ ਤੱਤ ,
ਆਪਣੇ ਢਿੱਡ ਤੇ ਕਿਉ ਮਾਰਦੇ ਓ ਲੱਤ ।
ਧਰਤੀ ਮਾਂ ਵੀ ਵਿਚਾਰੀ ਸੇਕੀ ਜਾਂਦੀ ,
ਸਰਕਾਰ ਵੀ ਚੁੱਪ-ਚਾਪ ਦੇਖੀ ਜਾਂਦੀ ।
ਕਿੰਨੇ ਰੋਗ ਨੇ ਯਾਰੋ ਚਮੜੀ ਦੇ ਹੁੰਦੇ ,
ਕਿਉਂ ਡਾਕਟਰਾਂ ਕੋਲ ਜਾਣਾ ਚਾਹੁੰਦੇ ।
ਐਵੇਂ ਨਾ ਦੂਜਿਆਂ ਤੇ ਹੁਣ ਜਿੰਮੇਵਾਰੀ ਸੁੱਟੋ ,
ਮਨਦੀਪ ਰਲ-ਮਿਲ ਕੇ ਕੋਈ ਹੱਲ ਲੱਭੋ ॥