ਵਿਸ਼ਵੀਕਰਨ ਦੀ ਮੱਕੜੀ - ਗਗਨਦੀਪ ਅਬਲੋਵਾਲ
Posted on:- 15-05-2016
ਵਿਸ਼ਵੀਕਰਨ ਦੀ ਮੱਕੜੀ
ਬੁਣ ਰਹੀ ਹੈ ਦੁਆਲੇ ਜਾਲ ਕੋਈ,
ਮੱਥੇ ਦੀ ਭੂਮੀ ਬੰਜਰ ਹੋ ਗਈ
ਮਨ ’ਚ ਉੱਗਦਾ ਨਹੀਂ ਹੈ, ਸਵਾਲ ਕੋਈ ।
ਤਕਨਾਲੋਜੀ ਤਾਂ ਸਿਖਰਾਂ ਛੂਹ ਗਈ
ਪਰ ਮਨੁੱਖਤਾ ਪੱਥਰ ਹੋ ਗਈ ।
ਪੀਕੇ ਨਿੱਘ ਮਨੁੱਖਤਾ ਦੀ ਰੂਹ ‘ਚੋਂ
ਭੋਰਾ ਕਰ ਗਿਆ ਕੰਗਾਲ ਕੋਈ ।
ਕੋਈ ਸਮੁੰਦਰ ਸ਼ਰਾਬਾਂ ਤੇ ਤਰਦਾ
ਕੋਈ ਰੋਟੀ ਖੁਣੋਂ ਹੋ ਮਰਦਾ ।
ਚੁੱਪ ਰਹੇ ਤਾਂ ਮਰ ਜਾਓਗੇ
ਜੇ ਜਿਊਣਾ ਤਾਂ ਮਚਾਓ ਬਵਾਲ ਕੋਈ
ਵਿਸ਼ਵੀਕਰਨ ਦੀ ਮੱਕੜੀ
ਬੁਣ ਰਹੀ ਹੈ ਦੁਆਲੇ ਜਾਲ ਕੋਈ ।
ਸੰਪਰਕ: +91 86993 12869
RAMANDEEP KAUR
outstanding poetry......