ਕੰਮੀਆਂ ਨੂੰ ਲਾਲ ਸਲਾਮ - ਐੱਸ ਸੁਰਿੰਦਰ ਇਟਲੀ
Posted on:- 01-05-2016
ਕੁੱਲੀ ਅੰਦਰ ਗੂੜ੍ਹਾ ਬੜਾ ਹਨੇਰਾ ਹੈ ।
ਤੇਰੇ ਕੋਲੋਂ ਕੰਮੀਆ ਦੂਰ ਸਵੇਰਾ ਹੈ ।
ਕੋਹਾਂ ਲੰਮੀ ਦੂਰ ਬੇਲੀਆ ਮੰਜ਼ਿਲ ਹੈ ,
ਸੁਪਨਾ ਛਾਲਾ-ਛਾਲਾ ਜ਼ਖ਼ਮ ਘਨੇਰਾ ਹੈ ।
ਬਾਬਰ ਹਾਕਮ ਤੇਰਾ ਰਾਖਾ ਅੰਨ੍ਹਾ ਹੈ ,
ਕਾਲੀ ਧਰਤੀ ਯਾਰਾ ਰੈਣ ਬਸੇਰਾ ਹੈ ।
ਓਹਦੇ ਘਰ ਨੇ ਈਦਾਂ , ਤੇਰੇ ਫ਼ਾਕੇ ਨੇ ?
ਮੇਰੇ ਦਿਲ ਦੇ ਅੰਦਰ ਰੋਸ ਬਥੇਰਾ ਹੈ ।
ਸੁਰਿੰਦਰ ਕਿੰਜ ਲਿਖੇ ਦੁੱਖ ਡਾਹਢੇ ਨੇ ,
ਸ਼ਬਦ ਬੜੇ ਨੇ ਥੋੜੇ ਸੱਲ ਵਡੇਰਾ ਹੈ ।
ਸੰਪਰਕ: 0039 349 1472590