ਕੀਮਤ - ਸਰੂਚੀ ਕੰਬੋਜ
Posted on:- 18-04-2016
ਇੱਥੇ ਲਿਬਾਸ ਦੀ ਕੀਮਤ ਹੈ,ਆਦਮੀ ਦੀ ਨਹੀਂ,
ਸੰਵਾਰੋ ਜਿਸਮ ਨੂੰ ਅਪਣੇ, ਕੀਮਤ ਸਾਦਗੀ ਦੀ ਨਹੀਂ ।
ਅਜਬ ਇਹ ਮੁਲਕ ਹੈ ਮੇਰਾ, ਮੈਂ ਕੀ ਦੱਸਾਂ ਤੁਹਾਨੂੰ ਜੀ ,
ਮੁਹੱਬਤ ਲੁਕ ਕੇ ਕਰਦੇ ਨੇ, ਕਿ ਨਫਰਤ ਇਹ ਤੋਂ ਛੁਪਦੀ ਨਹੀਂ ।
ਪੈਸੇ ਦੀ ਇਸ ਦੌੜ ਦੇ ਵਿੱਚ, ਮੈਂ ਸਭ ਕੁਝ ਭੁਲਾ ਦਿੱਤਾ ,
ਆਪਣਿਆ ਦੇ ਕੋਲ ਬੈਠਣ ਦੀ ਵੀ, ਵਿਹਲ ਮਿਲ ਦੀ ਨਹੀਂ ।
ਮੈਂ ਜ਼ਿੰਦਗੀ ਦੇ ਰਾਹਾਂ ਵਿਚ, ਐਨਾ ਉਲਝ ਗਿਆ ਹਾਂ,
ਸਫ਼ਰ ਸੁਲਝਾਉਣ ਵਾਲੀ ਕੋਈ, ਮੰਜ਼ਿਲ ਵੀ ਮਿਲ ਦੀ ਨਹੀਂ ।
ਇਹ ਦੁਨੀਆਂ ਇਕ ਮੇਲਾ ਹੈ, ਮੇਲੇ ਵਿਚ ਜਸ਼ਨ ਮਨਾਉ ਜੀ,
ਗਵਾਚ ਜੋ ਇਕ ਵਾਰੀ ਜਾਏ, ਫਿਰ ਉਹ ਚੀਜ਼ ਮਿਲਦੀ ਨਹੀਂ ।
ਕਾਗਜ਼ਾਂ ਤੇ ਹਰਫ਼ ਲਿਖ ਲਿਖ ਕੇ, ਦਿਲ ਨੂੰ ਪਰਚਾਉਂਦੇ ਹਾਂ,
'ਸਰੂਚੀ' ਦੁਨੀਆ ਨੂੰ ਨਹੀ ਸਮਝੀ, ਤੇ ਇਹ ਮੈਨੂੰ ਸਮਝਦੀ ਨਹੀਂ ।
ਸੰਪਰਕ: +91 98723 48274