ਮਲਕੀਅਤ ਸਿੰਘ “ਸੁਹਲ’ ਦੀਆਂ ਦੋ ਕਾਵਿ-ਰਚਨਾਵਾਂ
Posted on:- 15-04-2016
ਕੁੜੀ ਜਾਣ ਕੇ ਵੰਗਾ ਛਣਕਾਵੇ
ਕੁੜੀ ਜਾਣ ਕੇ ਵੰਗਾਂ ਛਣਕਾਵੇ,
ਉਹ ਗਲੀ ਵਿਚੋਂ ਜਦੋਂ ਲੰਘਦੀ।
ਕੁੜੀ ਮੁਟਿਆਰ ਦਾ ਤਾਂ, ਸੋਨੇ ਰੰਗਾ ਸੂਟ ਏ।
ਮੈਂ ਸਾਵਧਾਨ ਹੋ ਕੇ ਉਹਨੂੰ ਮਾਰਿਆ ਸਲੂਟ ਏ।
ਚੁੰਨੀ ਉਸ ਦੀ ਗੁਲਾਬੀ ਸੋਹਣੇ ਰੰਗ ਦੀ,
ਗਲੀ ਵਿੱਚੋਂ ਜਦੋਂ ਲੰਘਦੀ…
ਸਰੂ ਜਿਹਾ ਕੱਦ ਤੇ , ਸੁਰਾਹੀ ਜਿਹੀ ਧੌਣ ਹੈ।
ਮੋਰਨੀ ਦੀ ਤੋਰ ਤੁਰੇ, ਕੁੜੀ ਦੱਸੋ ਕੌਣ ਹੈ।
ਕੁੜੀ ਉਹ ਮਜਾਜੱਣ, ਜ਼ਰਾ ਨਾ ਸੰਗਦੀ,
ਗਲੀ ਵਿੱਚੋਂ ਜਦੋਂ ਲੰਘਦੀ…
ਸਾਦ-ਮੁਰਾਦੀ ਕੁੜੀ, ਚੰਨ ਤੋਂ ਵੀ ਸੋਹਣੀ ਏ।
ਇਉਂ ਮੈਨੂੰ ਜਾਪੇ, ਕੁਝ ਦਿਨਾਂ ਦੀ ਪ੍ਰਾਹੁਣੀ ਏ।
ਬਲੌਰੀ ਅੱਖ ਉਹਦੀ, ਜਾਵੇ ਦਿਲ ਡੰਗਦੀ,
ਗਲੀ ਵਿੱਚੋ ਜਦੋਂ ਲੰਘਦੀ…
“ਸੁਹਲ” ਨੋਸ਼ਹਿਰੇ ਪਿੰਡ, ਨਾਰਾਂ ਨੇ ਸੁਨੱਖ਼ੀਆਂ।
ਸੋਹਣੇ ਪਹਿਰਾਵੇ ‘ਚ, ਈਮਾਨ ਦੀਆਂ ਪੱਕੀਆਂ।
ਹੋਰ ਕੁਝ ਬੋਲਣੇ ਤੋਂ, ਜੀਭਾ ਮੇਰੀ ਕੰਬਦੀ,
ਉਹ ਗਲੀ ਵਿਚੋਂ ਜਦੋਂ ਲੰਘਦੀ…
***
ਸਰਕਾਰ
ਆਵੇ ਉਹ ਸਰਕਾਰ, ਜੋ ਰੰਗ ਵਟਾਵੇਗੀ।
ਜੋ ਡੁੱਬਦੀ ਜਾਂਦੀ ਬੇੜੀ, ਪਾਰ ਲਗਾਵੇਗੀ।
ਜੋ ਲਾਰੇ ਲਾ ਕੇ, ਫੋਕੀ ਚੌਧਰ ਚਹੁੰਦੇ ਨੇ।
ਰੇਤਾ ਦੇ ਉਹ ਮਹਿਲ ਬਣਾ ਕੇ ਢਾਉਂਦੇ ਨੇ।
ਜੰਗਲ ਰਾਜ ਤੋਂ, ਜਨਤਾ ਜਾਨ ਬਚਾਵੇਗੀ,
ਆਵੇ ਉਹ ਸਰਕਾਰ ਜੋ ਰੰਗ ਵਟਾਵੇਗੀ।
ਜੋ ਡੁੱਬਦੀ ਜਾਂਦੀ ਬੇੜੀ ਪਾਰ ਲਗਾਵੇਗੀ।
ਭਸ਼ਿਟਾਚਾਰੀ ਨੇਤਾ, ਕੀ ਸਵਾਰਨਗੇ।
ਬੱਕਰੇ ਬੋਹਲ ਦੇ ਰਾਖੇ, ਭੁੱਖੇ ਮਾਰਨਗੇ।
ਜਨਤਾ ਦੇਸ਼ ਦੀ,ਆਪੇ ਸਬਕ ਸਿਖਾਵੇਗੀ,
ਆਵੇ ਉਹ ਸਰਕਾਰ ਜੋ ਰੰਗ ਵਟਾਵੇਗੀ।
ਜੋ ਡੁੱਬਦੀ ਜਾਂਦੀ ਬੇੜੀ, ਪਾਰ ਲਗਾਵੇਗੀ।
ਖ਼ੁਦਕਸ਼ੀਆਂ ਹੁੰਦੀਆਂ ਨੇ ਕਿਰਸਾਨ ਦੀਆਂ
ਤਾਂ ਵੀ ਜੀਭਾ ਕੱਢੀਆਂ ਉਹਨੂੰ ਖਾਣ ਦੀਆਂ
ਭੁੱਖੇ ਲੋਕਾਂ ਤਾਈਂ ਜੋ ,ਅੰਨ ਪਹੁੰਚਾਵੇਗੀ,
ਆਵੇ ਉਹ ਸਰਕਾਰ ਜੋ ਰੰਗ ਵਟਾਵੇਗੀ।
ਜੋ ਡੁੱਬਦੀ ਜਾਂਦੀ , ਬੇੜੀ ਪਾਰ ਲਗਾਵੇਗੀ।
“ਸੁਹਲ”!ਨੋਸ਼ਹਿਰੇ,ਲੋਕੀਂ ਆਤਰ ਹੋਏ ਨੇ।
ਪੱਕੀ ਸੜਕ ‘ਚ,ਥਾਂ-ਥਾਂ ਪੈ ਗਏ ਟੋਏ ਨੇ।
ਸਰਕਾਰ ਨਵੀਂ ਹੀ,ਟੁੱਟੀ ਸੜਕ ਬਣਾਵੇਗੀ,
ਅਉਣੀ ਹੈ ਸਰਕਾਰ, ਜੋ ਰੰਗ ਵਟਾਵੇਗੀ।
ਫਿਰ ਪਿੰਡਾਂ ਦੀ ਨੁਹਾਰ ਬਦਲਦੀ ਜਾਵੇਗੀ।
ਜੇ ਬੇਰੁਜ਼ਗਾਰੀ, ਨਸ਼ਿਆਂ ਨੂੰ ਨੱਥ ਪਾਵਾਂਗੇ।
ਤਾਂ ਹੀ, ਮੌਤ ਦੇ ਮੂਹੋਂ, ਪੁੱਤ ਬਚਾਵਾਂਗੇ।
ਵਿੱਦਿਆ ਪਰ-ਉਪਕਾਰੀ,ਤਾਂ ਅਖਵਾਵੇਗੀ,
ਨਵੀਂ ਹੀ ਸਰਕਾਰ ਕੋਈ ਮੁੜਕੇ ਆਵੇਗੀ।
ਜੋ ਡੁੱਬਦੀ ਜਾਂਦੀ ਨਈਆ,ਪਾਰ ਲਗਾਵੇਗੀ।
ਸੰਪਰਕ: +91 98728 48610
mandeep
very nice wording