ਅੰਨਦਾਤੇ - ਮਨਦੀਪ ਗਿੱਲ ਧੜਾਕ
Posted on:- 11-04-2016
ਕਦੇ ਕੋਈ ਬੀਮਾਰੀ ਤੇ ਕਦੇ ਆਵੇ ਮੱਛਰ ਚਿੱਟਾ,
ਕਦੇ ਔੜ ਲਗੇ ਤੇ ਕਦੇ ਲੱਗ ਜਾਵੇ ਯਾਰੋ ਡੋਬਾ
ਕੈਸੀ ਕਿਸਮਤ ਕਿਰਸਾਨ ਦੀ ਤੂੰ ? ਲਿਖੀ ਓ ਰੱਬਾ,
ਕਦੇ ਰੁਲ਼ਦਾ ਮੰਡੀਆਂ ਵਿੱਚ ਕਦੇ ਰੋਕੇ ਰੇਲ ਦਾ ਡੱਬਾ
ਟਾਇਮ ਤੇ ਮਿਲੇ ਨਾ ਡਾਇਆ,ਨਾ ਹੀ ਯੂਰੀਆਂ ਮਿਲਦਾ ,
ਕਦੇ ਨਕਲੀ ਦਵਾਈ ਤੇ ਕਦੇ ਰੌਣਾ ਨਕਲੀ ਬੀਜ ਦਾ
ਹੱਡ ਭੰਨਵੀ ਮਿਹਨਤ ਦਾ ਮੁੱਲ ਸਰਕਾਰ ਵੀ ਨਾ ਦਿੰਦੀ,
ਆਖਰ ਤੇ ਆ ਕੇ ਮਾਰ ਯਾਰੋ ਕੁਦਰਤ ਦੀ ਵੀ ਹੈ ਪੈਦੀ
ਫੋਕੀ ਸ਼ਾਨ ਲਈ ਕਰੇ, ਇਹ ਜਿਆਦਾ ਲੋਕ ਵਿਖਾਵਾ,
ਪੈਲੀ ਗਹਿਣੇ ਧਰ-ਧਰ ਤੇਰੀ ਜਾਵੇ ਹਰ ਮੁਕਾਲਾਵਾਂ
ਚਲੇ ਘਰ ਦਾ ਖਰਚਾ,ਚੜ੍ਹੀ ਜਾਵੇ ਸ਼ਾਹੂਕਾਰ ਦਾ ਕਰਜ਼ਾ,
ਪੇਸ ਕੋਈ ਨਾ ਚੱਲੇ ਫਿਰ ਇਹ ਖ਼ੁਦਕੁਸ਼ੀਆਂ ਭੀ ਕਰਦਾ
ਪਤਾ ਨਹੀਂ ਉਹ ਕਿਹੜੇ ਜੱਟ ਨੇ ਜੋ ਗੀਤਾਂ 'ਚ ਦਿਖ ਦੇ,
ਇਨ੍ਹਾਂ ਨੂੰ ਸੁਣ-ਸੁਣ ਪੁੱਤ ਜੱਟਾਂ ਦੇ ਹੁਣ ਜਾਣ ਵਿਗੜਦੇ
ਅੱਧੀ ਕੁ ਜਵਾਨੀ ਤਾਂ ਹੁਣ ਭੈੜੇ ਨਸ਼ਿਆਂ ਨੇ ਵੀ ਖਾ ਲਈ,
ਵੇਖ ਬੇਰੁਜ਼ਗਾਰੀ ਬਾਕੀ ਵਿਦੇਸ਼ਾਂ ਨੂੰ ਜਾਣ ਲਈ ਕਾਹਲੀ
ਧੋਖੇਬਾਜ਼ ਏਜੰਟਾ ਕੋਲੋਂ ਕਈ ਤਾਂ ਜਾਂਦੇ ਨੇ ਫਿਰ ਠੱਗੇ,
ਬਾਹਰ ਪਹੁੰਚ ਕੇ ਕਰਨ ਗ਼ੁਲਾਮੀ ਤੇ ਖਾਈ ਜਾਣ ਧੱਕੇ
ਬਾਂਹ ਇਨ੍ਹਾਂ ਦੀ ਆ ਕੇ ,ਮਨਦੀਪ ਕੋਈ ਤਾਂ ਹੁਣ ਫੜ੍ਹੇ ,
ਦੁੱਖ: ਸੁੱਖ 'ਚ ਆ ਕੇ ਅੰਨਦਾਤੇ ਨਾਲ ਮੋਢਾ ਲਾ ਖੜ੍ਹੇ
ਸੰਪਰਕ: +91 99881 11134