ਗ਼ਜ਼ਲ -ਮਨਦੀਪ ਗਿੱਲ ਧੜਾਕ
Posted on:- 08-04-2016
ਸ਼ੀਸ਼ੇ ਤਾਂ ਓਹੀ ਨੇ ਪਰ ਯਾਰੋ ਚਿਹਰੇ ਬਦਲ ਗਏ,
ਹਾਕਮ ਦੀਆਂ ਚਾਲਾ ਉਹੀ ਨੇ ਮੋਹਰੇ ਬਦਲ ਗਏ।
ਜੜ੍ਹੋ ਹਿਲੀ ਹੈ ਵਿਰਾਸਤ,ਪੱਛਮ ਦੀ ਚੱਲੀ ਹਨ੍ਹੇਰੀ,
ਖਾਣਾਂ,ਪਹਿਰਾਵਾਂ,ਪਰਿਵਾਰ ਤੇ ਬਨ੍ਹੇਰੇ ਬਦਲ ਗਏ।
ਮੈਂ ਅੱਜ ਵੀ ਸੱਚ ਦੇ ਰਾਹਵਾਂ ਦੀ ਧੂੜ ਫੱਕਦਾ ਹਾਂ,
ਪਰ ਸੁਣਿਆਂ ਸੱਜਣਾਂ!ਰਾਹ ਹੁਣ ਤੇਰੇ ਬਦਲ ਗਏ।
ਕਦੇ ਉਹ ਵੀ ਸਮਾਂ ਸੀ ਜਦੋਂ ਸੱਚੀ ਸੋਹ ਨ ਖਾਂਦੇ ਸੀ,
ਰਹੇ ਨਾ ਰਿਸ਼ਤੇ ਉਹ,ਰਿਸ਼ਤੇ ਤੇਰੇ ਮੇਰੇ ਬਦਲ ਗਏ।
ਸਮਾਂ ਸੀ ਉਹ ਸੱਜਣਾਂ ਜਦੋਂ ਹਨੇਰਿਆਂ ਤੋਂ ਡਰਦੇ ਸੀ,
ਤੇ ਹੁਣ ਜ਼ਿੰਦਗੀ ਬਦਲੀ ਤੇ ਉਹ ਹਨੇਰੇ ਬਦਲ ਗਏ।
ਕੀਹਨੂੰ ਪੁੱਛੀਏ ਸੱਜਣਾਂ ਵੇ! ਸੱਚ ਦੇ, ਸੱਚੇ ਸਿਰਨਾਵੇਂ,
ਗੁੰਗੇ ਹੋਏ ਨੇ ਫਰਿਸ਼ਤੇ ਤੇ ਰਾਹ ਦਸੇਰੇ ਬਦਲ ਗਏ।
ਭੁੱਲਣ ਵਾਲਿਆਂ ਚ ਨਾਮ ਕੀ ਲੈਣਾ ਮਨਦੀਪ ਤੇਰਾ!
ਯਾਦ ਰੱਖਣ ਵਾਲੇ ਤਾਂ ਹੋਰ ਵੀ ਬਥੇਰੇ ਬਦਲ ਗਏ।
ਸੰਪਰਕ: +91 99881 11134