ਸਿਰਨਾਵਾਂ -ਰੁਪਿੰਦਰ ਸੰਧੂ
Posted on:- 06-04-2016
ਅੱਖਰ ਖਿੱਲਰੇ ਪਏ ਨੇ ਇੱਧਰ ਉੱਧਰ
ਜ਼ਿੰਦਗੀ ਦੀ ਕਿਤਾਬ ਉੱਤੇ, ਸਜਾਉਣੇ ਨੇ ਤਰਤੀਬ ਨਾਲ ...
ਰਿਸ਼ਤਿਆਂ ਦੇ ਜੰਗਲ ਵਿੱਚ , ਕੁਝ ਰਿਸ਼ਤੇ ਰੂਪੀ ਦਰਖਤ ਬੁੱਢੇ ਹੋ ਗਏ ਨੇ ਇੰਨੇ
ਕਿ ਫਲ ਤਾਂ ਨਹੀਂ ਦੇ ਰਹੇ, ਪਰ ਠੰਡੀ ਤੇ ਸੁਰੱਖਿਅਤ ਛਾਂ ਦੇ ਰਹੇ ਨੇ
ਸੁਕੂਨ ਦਿੰਦੇ ਨੇ ਆਪਣੇਪਨ ਦੇ ਅਹਿਸਾਸ ਨਾਲ ...
ਕੁਝ ਹਮ-ਉਮਰ ਦਰਖਤ , ਨਾਲੋ-ਨਾਲ ਚਲਦੇ ਆਏ ਨੇ
ਜ਼ਿੰਦਗੀ ਦੀ ਰਫਤਾਰ ਵਿੱਚ ,ਆਪਣੇ ਆਪਣੇ ਲਗਦੇ ਨੇ
ਠੰਡੇ ਮਿਠੇ ਅਹਿਸਾਸ ਦੇ ਨਾਲ ...
ਕੁਝ ਦਰਖਤ ਨੁਕੀਲੇ ਵੀ ਨਿਕਲੇ ਜ਼ਿੰਦਗੀ ਦੀ ਬਗੀਚੀ ਵਿੱਚ
ਚੁੱਭਦੇ ਰਹੇ ...ਕੱਟਦੇ ਰਹੇ ..ਪਰ ਰਹੇ ਨਾਲੋ-ਨਾਲ
ਛਾਂ ਤਾ ਇਹਨਾਂ ਵੀ ਦਿੱਤੀ ,ਪਰ ਧੁੱਪ ਵੀ ਨਾ ਰੋਕੀ ...
ਫਿਰ ਵੀ ਮੈਂ ਇਹਨਾਂ ਦੀ ਛਾਂ ਵਿੱਚ ਵੀ
ਮੁਲਾਕਾਤ ਲਭਣ ਦੀ ਕੋਸ਼ਿਸ਼ ਕੀਤੀ
ਮੇਰਾ ਸੁਕੂਨ, ਮੇਰਾ ਵਜੂਦ
ਮੁਲਾਕਾਤ ਕਰੇਗਾ ਓਹਨਾ ਅੱਖਰਾਂ ਨਾਲ
ਜਿਹਨਾਂ ਨੂੰ ਸਜ਼ਾ ਰਹੀ ਹਾਂ ਮੈਂ ...
ਤਰਤੀਬ ਨਾਲ , ਸਲੀਕੇ ਨਾਲ ,ਅਖਰ ਸਮੇਟ ਕੇ
ਖੂਬਸੂਰਤ ਕਿਤਾਬ ਦਾ ਸਰਨਾਵਾਂ ਲਿਖਣਾ ਬਾਕੀ ਹੈ ਬਸ !!