ਗ਼ਜ਼ਲ -ਰਣਜੀਤ ਕੌਰ ਸਵੀ
Posted on:- 01-04-2016
ਖ਼ਤ ਪੜ ਕੇ ਬਹੁਤ ਰੋਣਾ ਆਇਆ ਮੈਨੂੰ
ਦੂਰੀ ਦਾ ਅਹਿਸਾਸ ਲੜ ਕੇ ਹੋਇਆ ਮੈਨੂੰ
ਚਾਨਣ ਹੇਠ ਘੋਰ ਹੋ ਗਿਆ ਹੈ ਹਨੇਰਾ
ਤੂੰ ਕਿੱਥੇ ਜਾ ਕੇ ਲੱਭੇਂਗੀ ਮੇਰਾ ਚਿਹਰਾ
ਬੇਦਰਦ ਦਿਲ ਤੇ ਜ਼ੋਰ ਸੀ ਕਿਸਦਾ
ਤੈਨੂੰ ਖੋ ਕੇ ਪਛਤਾਵਾ ਹੁਣ ਦਿਸਦਾ
ਬੀਤੇ ਪਲਾਂ ਨੂੰ ਯਾਦ ਜਿਹਾ ਕਰਦੇ ਹਾਂ
ਯਾਦਾਂ ਦੇ ਨਿਸ਼ਾਨਾ ਦਾ ਦਮ ਭਰਦੇ ਹਾਂ
ਖਬਰੇ ਤੂੰ ਚਲਾ ਗਿਆ ਹੈ ਕਿੱਥੇ ਰੁੱਸ ਕੇਹਰ ਪਲ ਦੀਦ ਦੀ ਤਿਹਾਈ ਵੇਖੀ ਪੁੱਛ ਕੇਗਲਤੀਆਂ ਨੂੰ ਨਾ ਮਾਫ਼ ਕਰਨ ਦੀ ਜ਼ਿੱਦ ਤੇਰੀ'ਸਵੀ' ਉਮਰ ਭਰ ਦੀ ਤੜਫ ਬਣ ਗਿਆ ਮੇਰੀਈ-ਮੇਲ: [email protected]