Mon, 19 May 2025
Your Visitor Number :-   7688410
SuhisaverSuhisaver Suhisaver

ਅੰਮੀਏ ਨੀ -ਅਮਰਜੀਤ ਟਾਂਡਾ

Posted on:- 30-03-2016

suhisaver

ਅੰਮੀਏ ਨੀ
ਸੁਪਨੇ ਸਜਾਉਣ ਵਾਲੀਏ
ਸਾਡੇ ਸੁਪਨਿਆਂ ’ਚ ਲਿਖ ਦੇ ਸਿਤਾਰੇ

ਅੰਮੀਏ ਨੀ
ਭੁੱਖ ਲੱਗੀ ਨਹੀਓਂ ਬੁਝਦੀ
ਚੰਨੋਂ ਤੋੜ ਕੇ ਖਵਾ ਦੇ ਟੁੱਕ ਸੱਜਰਾ

ਅੰਮੀਏ ਨੀ
ਥਾਂਈਂ ਥਾਂਈਂ ਲੱਭ ਹਾਰ ਗਏ
ਕਿੱਥੇ ਛੁਪ ਗਈ ਬੱਦਲ ਦੇ ਓਹਲੇ

ਅੰਮੀਏ ਨੀ
ਘਰ ਚ ਹਨੇਰ ਪੈ ਗਿਆ
ਵਿਹੜੇ ਉੁੱਤਰੀ ਨਾ ਸੂਰਜ ਬਣ ਕੇ

ਅੰਮੀਏ ਨੀ
ਕਿਹੜੇ ਕਿਹੜੇ ਥੱਲ ਫੋਲ ਲਾਂ
ਚੌਂਕੇ ਰੱਬ ਨਾ ਝਿੜਕ ਨੂੰ ਤਰਸਾਂ

ਅੰਮੀਏ ਨੀ
ਜਦੋਂ ਦੀ ਤੂੰ ਛੁਪੀ ਰਾਤਾਂ ਚ
ਘਰ ਬਾਗ ਉੱਜੜ ਗਏ ਸਾਰੇ

ਅੰਮੀਏ ਨੀ
ਸੁਪਨੇ ਚ ਰਹਿਣ ਵਾਲੀਏ
ਬਾਤ ਬਣ ਜਾ ਰਾਤਾਂ ਦੀ ਸਾਡੀ

ਅੰਮੀਏ ਨੀ
ਕਿਹੜੇ ਕੰਮ ਹੀਰੇ ਮੋਤੀ ਇਹ
ਸਾਹੀਂ ਨਿੱਘ ਨਾ ਅੰਬਰ ਨਾ ਨੀਵਾਂ

ਅੰਮੀਏ ਨੀ
ਖਬਰੇ ਕਿਹਨੇ ਝਿੜਕ ਦਿਤਾ
ਸੂਰਜ ਰੁੱਸਿਆ ਘਰੇ ਨਹੀਂ ਵੜ੍ਹਦਾ

ਅੰਮੀਏ ਨੀ
ਪੁੱਤ ਕਿੰਜ਼ ਸੌਂਣ ਰਾਤ ਨੂੰ
ਗੀਤ ਲੋਰੀਆਂ ਨਾ ਦਿਸਣ ਸਰਾ੍ਣੇ

ਅੰਮੀਏ ਨੀ
ਮੱਥੇ ਚੋਂ ਲਕੀਰ ਮਿਟ ਗਈਂ
ਚੰਨ ਸੂਰਜ ਲੇਖਾਂ 'ਚੋਂ ਡੁੱਬੇ

ਅੰਮੀਏ ਨੀ
ਅੰਬਰਾਂ ਦੀ ਭੁੱਖ ਜੇਹੀ ਲੱਗੀ
ਤਾਰੇ ਘੋਲ ਕੌਣ ਦੁੱਧ 'ਚ ਪਿਆਵੇ

ਅੰਮੀਏ ਨੀ
ਅੱਖਾਂ 'ਚ ਨਾ ਨੀਂਦ ਕਿਰਦੀ
ਪੁੱਤ ਵਾਸਤੇ ਨਾ ਧਰਤ ਵਿਛਾਈ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ