ਜਦੋਂ ਵੀ ਹਨੇਰਾ ਹੁੰਦਾ ਏ ... -ਸੁਖਜੀਵਨ
      
      Posted on:- 08-03-2016
      
      
      								
				   
                                    
      
ਜੱਗ ਉੱਤੇ ਜਦੋਂ ਵੀ ਹਨੇਰਾ ਹੁੰਦਾ ਏ।
ਉਹਦੇ ਓਹਲੇ ਲੁੱਕਿਆ ਸਵੇਰਾ ਹੁੰਦਾ ਏ।
ਕੱਢੀਏ ਨਾ ਮੂੰਹ 'ਚੋਂ ਕਦੇ ਮਾੜੀ ਭਾਖਿਆ,
ਮੰਨੀਏਂ ਸਿਆਣਿਆਂ ਦਾ ਸਦਾ ਆਖਿਆ,
ਅਨੁਭਵ ਉਹਨਾਂ ਦਾ ਵਧੇਰਾ ਹੁੰਦਾ ਏ,
ਜੱਗ ਉਤੇ ਜਦੋਂ ਵੀ ਹਨੇਰਾ ਹੁੰਦਾ ਏ...
ਮਿਹਨਤਾਂ ਦਾ ਜਿਹੜੇ ਬੰਦੇ ਪੱਲ੍ਹਾ ਫੜਦੇ,
ਮੰਜ਼ਿਲਾਂ ਦੀ ਪੌੜੀ ਉਹ ਜ਼ਰੂਰ ਚੜ੍ਹਦੇ,
ਪੰਧ ਚਾਹੇ ਕਿੰਨਾਂ ਵੀ ਲੰਮੇਰਾ ਹੁੰਦਾ ਏ,
ਜੱਗ ਉਤੇ ਜਦੋਂ ਵੀ ਹਨੇਰਾ ਹੁੰਦਾ ਏ...
ਬਿਨ ਖ਼ੰਭੋਂ ਮਿੱਤਰੋ ਉਡਾਣ ਹੁੰਦੀ ਐ,
ਚੜ੍ਹੀ ਜਦੋਂ ਹੌਸਲੇ ਦੀ ਪਾਣ ਹੁੰਦੀ ਹੈ,
ਸਾਰਥਿਕ ਸੋਚਣਾ ਚੰਗੇਰਾ ਹੁੰਦਾ ਏ,
ਜੱਗ ਉਤੇ ਜਦੋਂ ਵੀ ਸਵੇਰਾ ਹੁੰਦਾ ਏ...
                             
ਸਦਾ ਆਸ ਜੀਣ ਦਾ ਸਹਾਰਾ ਹੁੰਦੀ ਐ,ਕਾਹਲੀ ਕਰਵਾਉਂਦੀ ਕੋਈ ਕਾਰਾ ਹੁੰਦੀ ਐ,ਮਿੱਠਾ ਸਬਰਾਂ ਦੇ ਫ਼ਲ 'ਚ ਬਥੇਰਾ ਹੁੰਦਾ ਏਜੱਗ ਉਤੇ ਜਦੋਂ ਵੀ ਹਨੇਰਾ ਹੁੰਦਾ ਏ...ਈ-ਮੇਲ: [email protected]