ਗ਼ਜ਼ਲ - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 08-03-2016
ਆਪਣਾ ਆਪ ਪਛਾਣ ਹੇ ਨਾਰੀ।
ਕੁੱਦ ਜਾ ਵਿੱਚ ਮੈਦਾਨ ਹੇ ਨਾਰੀ।
ਪੈਰਾਂ ਵਿੱਚ ਭੁਚਾਲ ਹੈ ਤੇਰੇ,
ਸੀਨੇ ਅੰਦਰ ਤੁਫ਼ਾਨ ਹੇ ਨਾਰੀ।
ਚੰਡੀ ਵਰਗਾ ਰੂਪ ਧਾਰ ਕੇ,
ਵੱਡ ਕੇ ਸੁੱਟ ਸ਼ੈਤਾਨ ਹੇ ਨਾਰੀ।
ਪੈਰ ਦੀ ਜੁੱਤੀ ਹੀ ਬਣ ਜਾਣਾ,
ਨਹੀਂ ਕੋਈ ਵਰਦਾਨ ਹੇ ਨਾਰੀ।
ਠੇਕਾ ਨਹੀਂ ਹਰ ਵਾਰੀ ਤੈਨੂੰ,
ਦੇਣਾ ਪਏ ਬਲੀਦਾਨ ਹੇ ਨਾਰੀ।
ਜੇ ਤੂੰ ਇੱਕ ਦਹਾੜ ਮਾਰਦੇਂ,
ਸਿਜਦਾ ਕਰੇ ਜਹਾਨ ਹੇ ਨਾਰੀ ।
'ਰੰਗੀਲਪੁਰੇ' 'ਚ ਲੋਹਾ ਮੰਨੇ,
ਚਰਨੀਂ ਪਏ ਹੈਵਾਨ ਹੇ ਨਾਰੀ।
ਸੰਪਰਕ: +91 98552 07071