ਕਿਰਤੀ ਕ੍ਰਾਂਤੀ - ਬਿੰਦਰ ਜਾਨ ਏ ਸਾਹਿਤ
Posted on:- 06-03-2016
ਕਿਰਤੀ ਲੈ ਕੇ ਆਇਆ ਕ੍ਰਾਂਤੀ
ਹੱਥ ਵਿਚ ਝੰਡੇ ਲਾਲ
ਦਾਤੀਆਂ ਅਤੇ ਹਥੋੜੇ ਲੜਨਗੇ
ਪੂਜੀਵਾਦ ਦੇ ਨਾਲ
ਮਹਿਨਤ ਵਾਲਾ ਪਸੀਨਾਂ ਬਦਲੂ
ਦਰਿਆਵਾਂ ਦੀ ਚਾਲ
ਸਦੀਆਂ ਤੋਂ ਵਿੱਛਿਆ ਏ ਜਿਹੜਾ
ਹੁਣ ਕੱਟਣਾ ਏ ਜਾਲ
ਉਚ ਨੀਚ ਦਾ ਫਰਕ ਨਾ ਦਿਸੇਗਾ
ਹਿਰਦੇ ਵੇਖ ਵਿਸ਼ਾਲ
ਨੀਵੇ ਵੱਲ ਨਾ ਡਿਗੇਗਾ ਪਾਣੀ
ਬਦਲ ਦੇਣੀ ਏ ਢਾਲ
ਧਰਮਾਂ ਦੇ ਪਾੜੇ ਦਾ ਦਿਲ ਵਿਚ
ਉਠਣਾ ਨਹੀ ਸਵਾਲ
ਮੁੜ ਨਾ ਦਿਉ ਕੋਈ ਕਿਸੇ ਨੂੰ
ਗੁਰਬਤ ਵਾਲ਼ੀ ਗਾਲ
ਬਿੰਦਰਾ ਵੇਖੀਂ ਇੱਕ ਕਰ ਦੇਣੇ
ਅੰਬਰ ਅਤੇ ਪਤਾਲ
ਸੰਪਰਕ: 0039 327 8159218