ਇਨਕਲਾਬ ਜ਼ਿੰਦਾਬਾਦ -ਬਿੰਦਰ ਜਾਨ ਏ ਸਾਹਿਤ
Posted on:- 29-02-2016
ਇਨਕਲਾਬ ਜ਼ਿੰਦਾਬਾਦ
ਦਿਸਦੀ ਨਹੀਂ ਆਜ਼ਾਦੀ ਕਿਧਰੇ
ਕਹਿਣ ਨੂੰ ਮੇਰਾ ਮੁਲਕ ਆਜ਼ਾਦ
ਇਨਕਲਾਬ ਜ਼ਿੰਦਾਬਾਦ
ਵਕਤ ਬਦਲਿਆ ਲੋਕ ਬਦਲ ਗਏ
ਹੁਣ ਨਾ ਕਿਸੇ ਨੂੰ ਆਉਂਦਾ ਯਾਦ
ਇਨਕਲਾਬ ਜ਼ਿੰਦਾਬਾਦ...
ਲੋਕਤੰਤਰ ਬੱਸ ਨਾਮ ਦਾ ਹੀ ਏ
ਬੁਰਛੀ ਗਰਦੀ ਹੋਈ ਆਬਾਦ
ਇਨਕਲਾਬ ਜ਼ਿੰਦਾਬਾਦ...
ਧਰਨੇ ਦੀ ਆੜਾ ਵਿਚ ਦੰਗੇ
ਕਹਿਣ ਨੂੰ ਸੱਚ ਦੀ ਅਸੀਂ ਔਲਾਦ
ਇਨਕਲਾਬ ਜ਼ਿੰਦਾਬਾਦ...
ਰੁਲੀਆਂ ਇੱਜ਼ਤਾਂ ਰੂਹਾਂ ਕੱਬਣ
ਘਰ ਵਸਦੇ ਕੀਤੇ ਬਰਬਾਦ
ਇਨਕਲਾਬ ਜ਼ਿੰਦਾਬਾਦ...
ਮਿੱਟੀ ਲਈ ਜੋ ਮਿੱਟੀ ਹੋ ਗਏ
ਭੁੱਲ ਗਏ ਲੋਕ ਆਜ਼ਾਦੀ ਬਾਦ
ਇਨਕਲਾਬ ਜ਼ਿੰਦਾਬਾਦ...
ਜਾਤ ਧਰਮ ਲੈ ਬੈਠਾ ਮੁਲਕ ਨੂੰ
ਚੋਧਰ ਕਰਦੇ ਚੋਰ ਤੇ ਸਾਧ
ਇਨਕਲਾਬ ਜ਼ਿੰਦਾਬਾਦ...
ਬਿੰਦਰਾ ਮੇਰਾ ਦੇਸ਼ ਮਹਾਨ ਹੈ
ਫਿਰ ਕਿਉਂ ਕਰਦੇ ਨਿੱਤ ਫਸਾਦ
ਇਨਕਲਾਬ ਜ਼ਿੰਦਾਬਾਦ...
ਦਿਸਦੀ ਨਹੀਂ ਆਜ਼ਾਦੀ ਕਿਧਰੇ
ਕਹਿਣ ਨੂੰ ਮੇਰਾ ਮੁਲਕ ਆਜ਼ਾਦ
ਇਨਕਲਾਬ ਜ਼ਿੰਦਾਬਾਦ।