ਹੁਣ ਕਿਉਂ ਰੋਈ - ਪਵਨ ਕੁਮਾਰ
Posted on:- 21-02-2016
ਮਾਏ ਨੀ ਮੈਨੂੰ ਕੁੱਖ ਦੇ ਅੰਦਰ, ਮਾਰਨ ਵਾਲੀ ਗੱਲ ਸੀ ਕਿਹੜੀ,
ਦੱਸ ਮਾਏ ਉਹ ਕਿਹੜੀ ਜਿਨ੍ਹੇ, ਮੈਨੂੰ ਮਾਰਨ ਦੀ ਗੱਲ ਸੀ ਛੇੜੀ
ਮੇਰੀ ਕੰਜਕ ਦੀ ਹੋ ਗਈ ਏ ਹੁਣ, ਖਤਮ ਕਿਉਂ ਖੁਸ਼ਬੋਈ ਨੀ
ਦੱਸ ਹੁਣ ਕਿਉਂ ਤੂੰ ਰੋਈ ਨੀ ਮਾਂ।
ਜਦ ਮੈਨੂੰ ਮਾਰਨ ਦੀਆਂ ਗੱਲਾਂ, ਹੋ ਰਹੀਆਂ ਸੀ ਚਾਰ ਚੁਫੇਰੇ
ਪੁੱਤ ਨੂੰ ਤੂੰ ਤਾਂ ਚਾਨਣ ਸਮਝੇਂ ,ਧੀ ਨੂੰ ਸਮਝੇਂ ਤੂੰ ਹਨੇਰੇ
ਹਸਪਤਾਲ ਦੀਆਂ ਕਲਯੁਗੀ ਮਸ਼ੀਨਾਂ, ਮੇਰੀ ਚਮੜੀ ਫੜ੍ਹ-ਫੜ੍ਹ ਖੋਈ ਨੀ
ਦੱਸ ਹੁਣ ਕਿਉਂ ਤੂੰ ਰੋਈ ਨੀ ਮਾਂ।
ਮਰ ਚੱਲੀ ਹਾਂ ਮਨ ਵਿੱਚ ਲੈ ਕੇ,ਬਾਪੂ ਨੂੰ ਮਿਲਣ ਦੀ ਆਸ ਅਵੱਲੀ
ਜੇ ਤੂੰ ਲੜਦੀ ਜੱਗ ਦੇ ਨਾਲ, ਮਾਏ ਮੈਂ ਨਾ ਪੈਂਦੀ ਕੱਲੀ
ਕਿਉਂ ਇਸ ਚੰਦਰੇ ਜੱਗ ਅੰਦਰ, ਮਿਲੀ ਨਾ ਮੈਨੂੰ ਢੋਈ ਨੀ
ਦੱਸ ਹੁਣ ਕਿਉਂ ਤੂੰ ਰੋਈ ਨੀ ਮਾਂ।
ਸੰਪਰਕ: +91 81464 83200