ਗ਼ਜ਼ਲ -ਜਤਿੰਦਰ ਭਨੋਟ
Posted on:- 19-02-2016
ਘਰ ਮੇਰਾ ਤੋੜ ਕੇ ਖੰਡਰ ਬਣਾਉਣਾ ਚਾਹੁੰਦੇ ਨੇ।
ਯਾਰ ਮੇਰੇ ਮੋਮ ਤੋਂ ਪੱਥਰ ਬਣਾਉਣਾ ਚਾਹੁੰਦੇ ਨੇ।
ਰੇਸ਼ਮ ਦਾ ਜੋ ਕੱਪੜਾ ਅੰਗ ਢੱਕਦਾ ਏ ਸਦਾ
ਉਸ ਨੂੰ ਵੀ ਨੋਲ ਕੇ ਖੱਦਰ ਬਣਾਉਣਾ ਚਾਹੁੰਦੇ ਨੇ।
ਮਲ੍ਹਮ ਬਣ ਕੇ ਜ਼ਖ਼ਮਾ ਨੂੰ ਜੋ ਠਲ ਪਾ ਗਿਆ
ਉਸ ਨੂੰ ਧਾਰ ਤੇਜ਼ ਖੰਜਰ ਬਣਾਉਣਾ ਚਾਹੁੰਦੇ ਨੇ।
ਪਖੰਡ ਤੇ ਅਡੰਬਰ ਨੂੰ ਨਫ਼ਰਤ ਜੋ ਕਰੇ
ਉਸ ਨੂੰ ਵੀ ਤਾਂ ਸਰਯੰਤਰ ਬਣਾਉਣਾ ਚਾਹੁੰਦੇ ਨੇ।
ਅੰਨ ਉਗਾਉਂਦੀ ਇਸ ਜਰਖ਼ੇਜ ਧਰਤੀ ਨੂੰ
ਮਾਰੂਥਲਾਂ ਦੇ ਵਾਂਗ ਬੰਜਰ ਬਣਾਉਣਾ ਚਾਹੁੰਦੇ ਨੇ।
ਜੋ ਦੀਵਿਆ ਨੂੰ ਪੂਜਦਾ ਅਮਲ ਤੇ ਈਮਾਨ ਤੋਂ
ਉਸ ਨੂੰ ਹਨੇਰੇ ਦਾ ਮੰਦਰ ਬਣਾਉਣਾ ਚਾਹੁੰਦੇ ਨੇ।
ਪੋਰਸ ਦੇ ਜਜ਼ਬੇ ਦੀ ਹਾਮੀ ਭਰਦਾ ਭਨੋਟ
ਉਸ ਨੂੰ ਤੋੜ ਕੇ ਸਿਕੰਦਰ ਬਣਾਉਣਾ ਚਾਹੁੰਦੇ ਨੇ।
ਸੰਪਰਕ: +91 98780 41593