ਔਜੜ ਰਾਹਾਂ ’ਤੇ ਜੋ ਤੁਰਦੇ
ਇੱਕ ਦਿਨ ਆਪੇ ਹੀ ਨੇ ਝੁਰਦੇ
ਨਾ ਉਹ ਜੀਵਨ ਸਾਗਰ ਲੰਘਣ
ਕੱਚੇ ਬਰਤਨ ਬਣ ਜੋ ਖੁਰਦੇ
ਪਾ ਨੀ ਸਕਦੇ ਕੋਇ ਸਫਲਤਾ
ਕਿਸਮਤ ’ਤੇ ਹੀ ਰਹਿਣ ਜੋ ਝੁਰਦੇ
ਵੇਖ ਜ਼ੁਲਮ ਚੁੱਪ ਵੱਟਣ ਜਿਹੜੇ
ਬੰਦੇ ਉੁਹ ਹਨ ਬਿਲਕੁਲ ਮੁਰਦੇ
ਲੁੱਟਕੇ ਖਾਣਾ ਜਿਹਨਾਂ ਸਿੱਖਿਆ
ਫੜਕੇ ਕਰਦੋ ਖਾਕ- ਸਪੁਰਦੇ
ਭੈਣ ,ਭਰਾ ਜਾਂ ਦੋਸਤ, ਮਿੱਤਰ
ਰਿਸ਼ਤੇ ਸਾਰੇ ਹੀ ਨੇ ਧੁਰਦੇ