ਮੈਂ ਮਜ਼ਦੂਰ ਬੋਲਦਾ ਹਾਂ - ਸਤਗੁਰ ਸਿੰਘ ਬਹਾਦਰਪੁਰ
Posted on:- 16-02-2016
ਬਹੁਤਾ ਕੁਝ ਨਾ ਯਾਰੋ, ਬਸ ਥੋੜ੍ਹਾ ਜਾ ਕਹਿਣ ਲੱਗਾ,
ਦਿਲ ’ਤੇ ਜੋ ਲੱਗੀ ਗੱਲ ਓਹੀ ਮੈਂ ਕਹਿਣ ਲੱਗਾ।
ਦੱਸੋ ਮੇਰਾ ਕੀ ਕਸੂਰ ਓਹਦੀ ਮਰਜ਼ੀ ਅੱਗੇ ਮਜਬੂਰ
ਕਰਕੇ ਦਿਹਾੜੀ ਮੈਂ ਪਾਲਣਾ ਆਪਣਾ ਪਰਿਵਾਰ ਏ ਜ਼ਰੂਰ।
ਬੜੇ ਚਾਵਾਂ ਨੇ ਮੈਂ ਪੰਡਾਲ ਨੂੰ ਸ਼ਿਗਾਰਿਆ
ਇਹੋ ਸੀ ਪਤਾ ਕਿ 26 ਜਨਵਰੀ ਹੈ ਆ ਰਿਹਾ।
ਇੱਕ ਇੱਕ ਸਾਰੇ ਪੰਡਾਲ ਮੈਂ ਸਜਾ ਦਿੱਤੇ
ਚੱਕ ਸਾਰੀ ਗੰਦਗੀ ਮਹਿਕਣ ਲਗਾ ਦਿੱਤੇ।
ਹੁਣ ਇੱਕੋ ਬਸ ਦਿਲ ਨੂੰ ਸੀ ਚਾਅ ਚੜਿਆ
ਚੜਦਾ ਦੇਖਣਾ ਤਿਰੰਗਾ ਖਿਆਲ ਸੀ ਅੰਦਰ ਵੜਿਆ।
ਹੋ ਕੇ ਤਿਆਰ ਲੈ ਬੱਚਿਆਂ ਨੂੰ ਨਾਲ ਗਿਆ ਉਸ ਜਗਾ ਤੇ
ਇੱਕ ਇੱਕ ਕਰ ਸਾਰੇ ਟੁੱਟੇ ਸੁਪਨੇ
ਜਦੋਂ ਮੇਰੇ ਕੋਲੋਂ ਓਹਨਾ ਕੋਈ ਪਾਸ ਮੰਗਿਆ।
ਹੁਣ ਕੀ ਮੈਂ ਦੇਖਾਵਾਂ ਪਾਸ ਉਹ ਜੋ ਸੀ ਮੰਗਦੇ।
ਇਹੋ ਹੀ ਖਿਆਲ ਦਿਲ ਨੂੰ ਸੀ ਡੰਗਦੇ।
ਕੱਢ ਦਿੱਤਾ ਓਹਨਾਂ ਮੈਨੂੰ ਉਸੇ ਲਾਈਨ ’ਚੋਂ।
ਜਿਸ ਚ ਇੱਕ ਇੱਕ ਕਰ ਫੁੱਲ ਟੰਗੇ ਸੀ।
ਕੀਤਾ ਜਦੋਂ ਬਾਹਰ ਨੂੰ ਇਸ਼ਾਰਾ
ਟੁੱਟਾ ਮੇਰਾ ਹਰ ਇੱਕ ਸੁਪਨਾ ਪਿਆਰਾ।
ਬੈਠਾ ਜਦੋਂ ਹੋ ਕੋਲ ਪਰਿਵਾਰ ਦੇ
ਹੰਝੂ ਮੇਰੇ ਸੀ ਦਿਲ ਤੇ ਕਟਾਰਾਂ ਮਾਰਦੇ।
ਵਾਰ ਵਾਰ ਇੱਕੋ ਗੱਲ ਰੱਬ ਨੂੰ ਮੈਂ ਕਹਿ ਰਿਹਾ ਸੀ
ਕਿ ਗਰੀਬ ਨੂੰ ਵੀ ਦੇ ਦੇ ਕੋਈ ਪਾਸ ਅਜਿਹਾ
ਬਸ ਇਹੋ ਜ਼ਖ਼ਮ ਦਿਲ ਤੇ ਢਹਿ ਰਿਹਾ ਸੀ।
ਕਿ ਗਰੀਬ ਨੂੰ ਵੀ ਦੇ ਦੇ ਕੋਈ ਪਾਸ ਅਜਿਹਾ
ਬਸ ਇਹੋ ਜਖ਼ਮ ਦਿਲ ਤੇ ਢਹਿ ਰਿਹਾ ਸੀ।
ਸੰਪਰਕ: +91 98554 09825