ਬਸੰਤ - ਗੁਰਪ੍ਰੀਤ ਸਿੰਘ ਰੰਗੀਲਪੁਰ
      
      Posted on:-  11-02-2016
      
      
      								
				   
                                    
      
ਬਸੰਤ ਰੁੱਤ ਬਹਾਰ ਦੀ ।
ਮਹੁੱਬਤ ਦੀ ਪਿਆਰ ਦੀ।
ਨਵਿਆਂ ਦੇ ਪੁੰਗਰਣ ਦੀ ।
ਫਸਲਾਂ ਦੇ ਨਿਸਰਣ ਦੀ।
ਤਾਜ਼ੇ ਫੁੱਲਾਂ ਦੇ ਖਿੜਨ ਦੀ।
ਤਿਤਲੀਆਂ ਦੇ ਭਿੜਨ ਦੀ।
ਨਵੇਂ ਰੰਗਾਂ ਲਈ ਆਸ ਦੀ।
ਜੀਵਨ ਦੇ ਅਹਸਿਾਸ ਦੀ।
ਦਿਲ ਦੀ ਦਿਲ ਨਾ' ਤਾਰ ਦੀ।
ਵਾਅਦੇ ਦੀ ਇਕਰਾਰ ਦੀ।
ਬਸੰਤ ਰੁੱਤ ਬਹਾਰ ਦੀ।
ਮਹੁੱਬਤ ਦੀ ਪਿਆਰ ਦੀ।