Thu, 21 November 2024
Your Visitor Number :-   7255859
SuhisaverSuhisaver Suhisaver

ਕਿਰਤੀ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 07-02-2016

suhisaver

ਅੱਛੇ ਦਿਨਾਂ ਵਾਲੇ ਬਸ ਲਾਰੇ ਰਹਿ ਗਏ ।
ਕਿਰਤੀ ਵਿਚਾਰੇ ਦੇ ਵਿਚਾਰੇ ਰਹਿ ਗਏ ।

ਰਹਿਣ ਲਈ ਨਾ ਘਰ, ਖੁੱਲ੍ਹਾ ਬਾਹਰ ਜਾਣ ਲਈ ।
ਤਨ ਉੱਤੇ ਲੀਰਾਂ, ਬੇਹਾ ਟੁੱਕ ਖਾਣ ਲਈ ।
ਪੀਣ ਲਈ ਵੀ ਨਾਲੀਆਂ ਦੇ ਗਾਰੇ ਰਹਿ ਗਏ ।
ਕਿਰਤੀ ...

ਦਿਨੇ ਰਾਤ ਆਪਣੇ ਇਹ ਹੱਡ ਤੜਵਾਉਂਦੇ ਨੇ ।
ਪੰਜ ਤਾਰਾ, ਸੱਤ ਤਾਰਾ, ਸਾਡੇ ਲਈ ਬਣਾਉਂਦੇ ਨੇ ।
ਇਨ੍ਹਾਂ ਲਈ ਤਾਂ ਕੁੱਲੀਆਂ ਤੇ ਢਾਰੇ ਰਹਿ ਗਏ ।
ਕਿਰਤੀ ...

ਵਧੀ ਮਹਿੰਗਾਈ  ਕੀਤੇ, ਮੌਤ ਦੇ ਕਰੀਬ ਨੇ ।
ਇਲਾਜ ਬਿਨਾਂ ਮਰਦੇ, ਕਰੋੜਾਂ ਹੀ ਗਰੀਬ ਨੇ ।
ਰੋਜ਼ੀ-ਰੋਟੀ ਲਈ ਕਰਦੇ ਗੁਜ਼ਾਰੇ ਰਹਿ ਗਏ ।
ਕਿਰਤੀ ....

ਸੋਨੇ-ਚਾਂਦੀ ਨਾਲ-ਨਾਲ, ਬੱਜਰੀ ਤੇ ਰੇਤ ਨੂੰ ।
ਉਲਟੀ ਹੈ ਵਾੜ ਇੱਥੇ, ਖਾਈ ਜਾਵੇ ਖੇਤ ਨੂੰ ।
ਬਣੇ ਪਹਿਰੇਦਾਰ ਚੋਰਾਂ ਦੇ ਸਹਾਰੇ ਰਹਿ ਗਏ ।
ਕਿਰਤੀ ....

ਬੜਾ ਹੋ ਗਿਆ ਹੈ, ਹੁਣ ਲਾਰਿਆਂ 'ਚ ਆਉਣਾ ਨਹੀਂ,
ਬਾਲਾਂ ਦਾ ਭਵਿੱਖ ਇਨ੍ਹਾਂ, ਦਾਅ ਉੱਤੇ ਲਾਉਣਾ ਨਹੀਂ ।
ਇਕੱਠੇ ਹੋ ਕੇ ਆਪਣੇ ਇਹ ਹੱਕ ਲੈਣਗੇ ।
ਕਿਰਤੀ ਨਾ ਸਦਾ ਹੀ ਵਿਚਾਰੇ ਰਹਿਣਗੇ ...

ਸੰਪਰਕ: +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ