ਮਾਂ -ਬਿੰਦਰ ਜਾਨ ਏ ਸਾਹਿਤ
Posted on:- 07-02-2016
ਪਿਆਰੋਂ ਵੱਧ ਕੇ ਪੌਂਡ ਹੋ ਗਏ
ਮਾਂ ਦਾ ਕਰਜ਼ ਚੁਕਾਵਾਂ ਕਿਵੇਂ
ਕਲ਼ਪ ਕਲ਼ਪ ਕੇ ਕਮਲੀ ਹੋਈ
ਮਾਂ ਦਾ ਦਰਦ ਵੰਡਾਵਾਂ ਕਿਵੇਂ
ਵਿੱਤ ਤੋਂ ਵੱਧ ਛਾਲ ਜੋ ਮਾਰੀ
ਪਿੱਛੇ ਹੁਣ ਮੁੜ ਜਾਵਾਂ ਕਿਵੇਂ
ਮਾਂ ਦੀ ਗੋਦ ਜਨਤੋਂ ਪਿਆਰੀ
ਬਚਪਨ ਫਿਰ ਤੋਂ ਪਾਵਾਂ ਕਿਵੇਂ
ਦੇਸੀ ਘਿਉ ਨਾਲ ਕੁੱਟੀ ਚੂਰੀ
ਮਾਂ ਦੇ ਹੱਥ ਨਾਲ ਖਾਵਾਂ ਕਿਵੇਂ
ਨਿਰਮੋਹਾ ਮੈਂ ਲਾਲਚ ਭਰਿਆ
ਮਿੱਠੜਾ ਰਿਸ਼ਤਾ ਚਾਹਵਾਂ ਕਿਵੇਂ
ਦੂਰ ਦੁਰਾਡੇ ਕਿੱਧਰੇ ਖੋਇਆਂਲੱਭਾਂ ਹੁਣ ਉਹ ਰਾਹਵਾਂ ਕਿਵੇਂਜਿਹੜੇ ਹੱਥ ਸੀ ਚੁੰਮਦੇ ਮੱਥਾਸਿਰ ਦੇ ਉੱਤੇ ਟਿਕਾਵਾਂ ਕਿਵੇਂਲੋਰੀਆਂ ਦੇ ਦੇ ਥੱਕੀਆਂ ਨਾ ਜੋਗਲ਼ ਅੱਜ ਪਾਵਾਂ ਬਾਹਵਾਂ ਕਿਵੇਂਹੱਥੀਂ ਅੰਬ ਦਾ ਬੂਟਾ ਪੱਟ ਕੇਮਾਣਾ ਠੰਡੀਆਂ ਛਾਵਾਂ ਕਿਵੇਂਕਦਮਾਂ ਦੇ ਵੀ ਕਾਬਿਲ ਨਾਹੀਂਮਾਂ ਦੇ ਗੁਣ ਹੁਣ ਗਾਵਾਂ ਕਿਵੇਂਈ-ਮੇਲ: [email protected]