ਸ਼ਰੇਆਮ ਵੇਖੀ - ਗੁਰਜੀਵਨ ਸਿੱਧੂ ਨਥਾਣਾ
Posted on:- 03-02-2016
ਅੱਜ ਹੁੰਦੀ ਨਿਮਰਤਾ ਨਿਲਾਮ
ਮੈਂ ਸ਼ਰੇਆਮ ਵੇਖੀ।
ਹੱਕ ਲਈ ਲੜਦੇ ਇਨਸਾਨ ਦੀ ਹੁੰਦੀ
ਮੌਤ ਭਰੇ ਬਜ਼ਾਰ ਮੈਂ ਸ਼ਰੇਆਮ ਵੇਖੀ।
ਭੁੱਖ ਨਾਲ ਤੜਫਦੇ ਬਜ਼ੁਰਗ
ਤੇ ਆਪਣੇ ਹੱਕਾਂ ਲਈ ਲੜਦੇ ਡਿਗਰੀਆਂ ਵਾਲਿਆਂ
ਤੇ ਚੌਕਾਂ ’ਚ ਪੈਂਦੀ ਡੰਡੇ ਦੀ ਮਾਰ ਮੈਂ ਸ਼ਰੇਆਮ ਵੇਖੀ।
ਬੇਰੁਜ਼ਗਾਰੀ ਤੋਂ ਤੰਗ ਮੁਟਿਆਰ ਦੀ
ਧੜ ਲਟਾਲਟ ਮੱਚਦੀ ਮੈਂ ਸ਼ਰੇਆਮ ਵੇਖੀ।
ਕਈ ਵਾਰੀ ਬੇਵੱਸੀ ਚ ਰਾਜਨੀਤੀ
ਹਾਵੀ ਹੁੰਦੀ ਪੱਤਰਕਾਰਾਂ ਦੀ ਕਲਮ ਤੇ ਮੈਂ ਸ਼ਰੇਆਮ ਵੇਖੀ।
ਇੱਕ ਇਮਾਨਦਾਰ ਪ੍ਰਿੰਸੀਪਲ ਦੀ ਲਹਿੰਦੀ ਪੱਗ
ਤੇ ਉਸਦੀ ਹੁੰਦੀ ਬਦਲੀ ਥਾਂ-ਥਾਂ ਮੈਂ ਸ਼ਰੇਆਮ ਵੇਖੀ।
ਕਿਸੇ ਦੇ ਦਰਦਾਂ ਤੇ ਮੱਲ੍ਹਮ ਨਹੀਂ
ਸਗੋਂ ਇੱਕ ਮਾਸੂਮ ਦੀ ਮੌਤ ਤੇ ਹੁੰਦੀ
ਰਾਜਨੀਤੀ ਮੈਂ ਸ਼ਰੇਆਮ ਵੇਖੀ।
ਕੌਣ ਕਹਿਦਾ ਨੌਕਰੀ ਨਹੀਂ ਮਿਲਦੀ
ਪਿਓ ਮਰੇ ਤੋਂ ਧੀ ਨੂੰ ਮਿਲੇ ਨੌਕਰੀ
ਧੀ ਮਰੇ ਤੋਂ ਪਿਓ ਨੂੰ ਮਿਲਦੀ
ਨੌਕਰੀ ਮੈਂ ਸ਼ਰੇਆਮ ਵੇਖੀ।
ਆਖਿਰ ਹਾਰ ਜਾਂਦੇ ਨੇ ਸਭ ਇੱਥੇ
ਸੱਤਾਧਾਰੀ ਧਿਰ ਦੀ ਜਿੱਤ ਹੁੰਦੀ ਮੈਂ ਸ਼ਰੇਆਮ ਵੇਖੀ।
ਉਸ ਕੁਦਰਤ ਦੇ ਅੱਗੇ ਸਿੱਧੂ ਚਲਦਾ ਨਾ ਜ਼ੋਰ ਕਿਸੇ ਦਾ
ਇੱਥੇ ਮੰਦਰ,ਗੁਰਦੁਆਰੇ ਤੇ ਮਸੀਤ
ਢਹਿ-ਢੇਰੀ ਹੁੰਦੀ ਮੈਂ ਸ਼ਰੇਆਮ ਵੇਖੀ।
ਸੰਪਰਕ: +91 94170 79435