Thu, 21 November 2024
Your Visitor Number :-   7252886
SuhisaverSuhisaver Suhisaver

ਗੁਰਪੁਰਬ ਤੋਂ ਬਾਅਦ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 24-01-2016

suhisaver

ਗੁਰਪੁਰਬ ਤੋਂ ਬਾਅਦ ਅਕਸਰ,
ਖਤਮ ਹੋ ਜਾਂਦਾ ਹੈ ਅੱਜਕੱਲ ।
ਸੰਗਤ ਅਤੇ ਪੰਗਤ ਦਾ ਅਸਰ,
ਭੁੱਲੇ ਸਾਂਝੀਵਾਲਤਾ ਦੀ ਗੱਲ ।

ਸਹਿਣਸ਼ੀਲਤਾ ਦਾ ਇਹ ਹਸ਼ਰ,
ਸੇਵਾ-ਸਿਮਰਨ ਕੱਢੇ ਨਾ ਹੱਲ ।
ਰਹਿ ਜਾਏ ਬੇਦਾਵੇ ਦੀ ਕਸਰ,
ਜੋ ਆਏ ਨਾ ਜੀਉਣ ਦਾ ਵੱਲ ।

ਸਵਾਰਥ ਹੋਇਆ ਜਗ ਜ਼ਾਹਿਰ,
ਲੋਭ ਗਿਆ ਕਿਰਦਾਰ ਨਿਗਲ ।
ਚੰਡੀ ਨੂੰ ਪੜ ਅੰਦਰੋਂ-ਅੰਦਰ,
ਕਰੋ ਪ੍ਰਚੰਡ ਏਕਤਾ ਦਾ ਬਲ ।

ਹੋਏ ਜ਼ਬਰ-ਜ਼ੁਲਮ ਦਾ ਪਸਰ,
ਵਜਾਉ ਸੰਘਰਸ਼ ਦਾ ਬਿਗਲ ।
ਗੋਲੀ-ਬੰਬ ਤਾਂ ਹੋ ਜਾਣ ਨਸ਼ਰ,
ਜ਼ਫ਼ਰਨਾਮੇ ਦੀ ਤਾਕਤ ਅਟੱਲ ।

ਜ਼ਿੰਦਗੀ ਦੇ ਹਰ ਇੱਕ ਅਵਸਰ,
ਇਨਸਾਨੀਅਤ ਨੂੰ ਦਿਉ ਪਹਿਲ ।
ਝਲਕੇ ਸੰਗਤ-ਪੰਗਤ ਦਾ ਅਸਰ,
ਗੁਰਪੁਰਬ ਤੇ ਨਹੀਂ ਸਗੋਂ ਹਰ ਪਲ ।

ਸੰਪਰਕ: +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ