ਗ਼ਜ਼ਲ - ਜਤਿੰਦਰ ਭਨੋਟ
Posted on:- 15-01-2016
ਮਾਤਮ ਹੈ ਛਾਇਆ ਇਹ ਜੋ ਲਾਸ਼ ਕਿਸ ਦੀ ਏ ?
ਪਛਾਣੋ ਤਾਂ ਸਹੀ ਮਰੀ ਹੋਈ ਆਸ ਕਿਸ ਦੀ ਏ ?
ਕਰਜ਼ਿਆਂ ਖਾਹ ਲਏ ਕਿਰਤੀਆਂ ਦੇ ਖਾਬ ਨੇ
ਮੰਡੀਆਂ ਵਿੱਚ ਰੁੱਲਦੀ ਇਹ ਰਾਸ ਕਿਸ ਦੀ ਏ ?
ਭਾਲ ਵਿੱਚ ਗੁਜ਼ਰੀ ਹੈ ਪਿਆਸਿਆਂ ਦੀ ਜ਼ਿੰਦਗੀ
ਜੋ ਬੁੱਝੀ ਨਾ ਮਾਰੂਥਲਾਂ ’ਚ ਪਿਆਸ ਕਿਸ ਦੀ ਏ ?
ਯੁੱਧ ਜੋਕਾਂ ਤੇ ਢੋਕਾਂ ਦਾ ਸਦੀਆਂ ਤੋਂ ਚੱਲ ਰਿਹਾ
ਰਾਜ ਕਰ ਰਹੀ ਜੋ ਨਸ਼ਲ ਖਾਸ਼ ਕਿਸ ਦੀ ਏ ?
ਬਾਦਸ਼ਾਹ ਬੇਗਮ ਟਾਟਾ ਬਿਰਲਾ ਨਚਾ ਰਹੇ
ਅਮਰੀਕਾ ਹੱਥ ਫੜੀ ਇਹ ਤਾਸ਼ ਕਿਸ ਦੀ ਏ ?
ਮੌਤੋਂ ਵੱਧ ਕੇ ਹੁੰਦਾ ਭਨੋਟ ਭੁੱਖ ਦਾ ਸੰਤਾਪ
ਭੜੋਲਿਆ ’ਚੋਂ ਨਿਕਲੀ ਸਲਫਾਸ ਕਿਸ ਦੀ ਏ ?
ਸੰਪਰਕ: +91 98780 41593