ਕੈਦ ਅਲਫ਼ਾਜ਼ -ਰੁਪਿੰਦਰ ਸੰਧੂ
Posted on:- 13-01-2016
ਅਲਫ਼ਾਜ਼ ਜੋ ਅਜ਼ਾਦ ਹੋਣਾ ਚਾਹੁੰਦੇ ਸੀ,
ਕੈਦ ਸੀ ਕਿਸੇ ਸੋਚ ਦੇ ਦਰਵਾਜ਼ੇ ਦੇ ਅੰਦਰ,
ਪੁਕਾਰ ਆਉਂਦੀ ਸੀ ਕੰਨਾ ਤੀਕਰ,
ਮੁੜ ਜਾਂਦੀ ਸੀ ਖਹਿ ਕੇ ਦਿਲ ਕੇ ਕੋਨੇ ਨੂੰ,
ਰੂਹ ਚੀਕਦੀ ਰਹੀ,
ਅਲਫ਼ਾਜ਼ ਸ਼ਕਲ ਇਖਤਿਆਰ ਕਰਦੇ ਰਹੇ,
ਮਿਟਾ ਜਾਂਦੀ ਸੀ ਸਮਝ ਉਹਨਾਂ ਅਕਾਰਾਂ ਨੂੰ,
ਦਿਲ ਤੇ ਦਿਮਾਗ ਦੀ ਕਸ਼-ਮ-ਕਸ਼ ਵਿਚ,
ਇਕ ਜੰਗ ਛਿੜ ਚੁਕੀ ਹੋਵੇਗੀ,
ਅਲ੍ਫਾਜ਼ਾਂ ਨੂੰ ਉਡੀਕ ਹੋਵੇਗੀ,
ਇਕ ਸੇਧ ਦੀ,ਇਕ ਪੰਧ ਦੀ,
ਜਿੱਥੇ ਤੁਰ ਕੇ ਇੱਕ ਸੋਚ ਨੂੰ ਅਕਾਰ ਦਿੱਤਾ ਜਾ ਸਕੇ,
ਪਰ ਦਿਮਾਗ ਹਾਵੀ ਹੋ ਰਿਹਾ ਹੈ,
ਦਿਲ ਦੇ ਜਜ਼ਬਾਤਾਂ ’ਤੇ,
ਰੂਹ ਦੀ ਪੁਕਾਰ ਦੇ ਅਕਾਰਾਂ ’ਤੇ,
ਜਕੜ ਰਿਹਾ ਹੈ ਸੋਚ ਨੂੰ ਅਗੇ ਵਧਣ ਤੋਂ,
ਅਲਫ਼ਾਜ਼ ਜੋ ਅਜ਼ਾਦ ਹੋਣਾ ਚਾਹੁੰਦੇ ਸੀ,
ਕੈਦ ਸੀ ਕਿਸੇ ਸੋਚ ਦੇ ਦਰਵਾਜ਼ੇ ਦੇ ਅੰਦਰ !