Thu, 21 November 2024
Your Visitor Number :-   7255393
SuhisaverSuhisaver Suhisaver

ਗ਼ਜ਼ਲ -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 12-01-2016

suhisaver

ਲੋਹੜੀ ’ਤੇ ਧੀ ਨੂੰ ਸਤਿਕਾਰੇ ।
ਬੰਦਾ ਪਿਆ ਮਿੱਠੇ ਪੌਚੇ ਮਾਰੇ ।

ਇੱਕ ਪੁੱਤ ਨੂੰ ਪਾਉਣ ਲਈ ਤਾਂ,
ਕਈ ਧੀਆਂ ਨੂੰ ਕੁੱਖ 'ਚ ਮਾਰੇ ।

ਨੂੰਹ ਨਾ ਅੱਖੀਂ ਵੇਖ ਸਿਖਾਉਂਦੈਂ,
ਆਪਣੀ ਧੀ ਦੇ ਦੁੱਖੜੇ ਭਾਰੇ ।

ਜਾਇਦਾਦ ਦੇ ਪੁੱਤਰ ਵਾਰਿਸ,
ਧੀ ਨਾ ਮੰਗੇ ਮਹਿਲ-ਮੁਨਾਰੇ ।

ਧੀ ਨੂੰ ਸਿਰ ’ਤੇ ਬੋਝ ਹੀ ਮੰਨਣ,
ਸੋਚ ਤੋਂ ਪੈਦਲ ਨੇ ਵੀਚਾਰੇ ।

ਬਰਾਬਰ ਦਾ ਕਮਾਵਣ ਹੁਣ,
ਮੱਲ ਲਏ ਨੇ ਅਹੁਦੇ ਸਾਰੇ ।

ਰੰਗੀਲਪੁਰੇ ਦੇ ਲੋਕਾਂ ਮੰਨਿਆ,
ਧੀ ਤੇ ਪੁੱਤਰ ਦੋਵੇਂ ਪਿਆਰੇ ।

        ਸੰਪਰਕ: +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ