ਕਰਾਂ ਮੈਂ ਦੁਆਵਾਂ -ਸਤਗੁਰ ਸਿੰਘ ਬਹਾਦੁਰਪੁਰ
Posted on:- 03-01-2016
ਕਰਾਂ ਮੈਂ ਦੁਆਵਾਂ ਉਸ ਰੱਬ ਨੂੰ
ਕਿਸੇ ਦੀ ਕੁੱਖੋਂ ਧੀ ਮਰੇ ਨਾ...
ਜੰਮ-ਜੰਮ ਸੁੱਟ ਦਿੰਦੇ ਸੂਏ ਅਤੇ ਨਹਿਰਾਂ ’ਤੇ
ਕਾਬੂ ਕਿਓਂ ਨੀ ਪੈਂਦਾ ਰੱਬਾ ਇਹੋ ਜਿਹੇ ਕਹਿਰਾਂ ’ਤੇ
ਕਰਦੇ ਕੋਈ ਐਸਾ ਪੱਜ ਓਏ
ਫੇਰ ਕੋਈ ਧੀ ਪਾਣੀ ’ਚ ਤਰੇ ਨਾ
ਕਰਾਂ ਮੈਂ ਦੁਆਵਾਂ ਉਸ ਰੱਬ ਨੂੰ
ਕਿਸੇ ਦੀ ਕੁੱਖੋਂ ਧੀ ਮਰੇ ਨਾ...
ਰੱਬਾ ਦਾ ਸੀ ਜੋ ਦੂਜਾ ਨਾਂ ਅਖਵਾਉਂਦਾ
ਹੁਣ ਕਰ ਕਰ ਕਤਲ ਧੀਆਂ ਪੈਸੇ ਹੈ ਕਮਾਉਂਦਾ
ਭਰਦੇ ਹੁਣ ਉਹਨਾਂ ਦੀ ਤਮਾ ਅਧੂਰੀ ਨੂੰ,
ਤਾਂ ਜੋ ਫੇਰ ਕਿਸੇ ਪੇਟ ਉੱਤੇ ਛੁਰੀ ਫਿਰੇ ਨਾ
ਕਰਾਂ ਮੈਂ...
ਵੱਜਦੇ ਨੇ ਤਾਹਨੇ ਇੱਥੇ ਵੱਧ ਧੀਆਂ ਜੰਮ ਕੇ
ਸੁੱਟ ਦਿੰਦੇ ਘਰੋਂ ਬਾਹਰ ਨੂੰਹਾਂ ਕੱਢ ਕੇ
ਫਿਰ ਨੂੰਹ ਕਰੇ ਕੀ ਵਿਚਾਰੀ ਓਹਦੀ ਮੱਤ ਜਾਂਦੀ ਮਾਰੀ
'ਸੱਤੀ' ਤਾਹੀਓ ਓਹਦਾ ਚਿੱਤ ਜੀਣ ਨੂੰ ਕਰੇ ਨਾ
ਕਰਾਂ ਮੈਂ ਦੁਆਵਾਂ ਉਸ ਰੱਬ ਨੂੰ
ਕਿਸੇ ਦੀ ਕੁੱਖੋਂ ਧੀ ਮਰੇ ਨਾ...
ਸੰਪਰਕ: + 91 98554 09825