ਨਵਾਂ ਸਾਲ - ਬਿੰਦਰ ਜਾਨ ਏ ਸਾਹਿਤ
      
      Posted on:-  01-01-2016
      
      
      								
				   
                                    
      
ਖੁਸ਼ੀਆਂ ਭਰਿਆ ਬੂਹੇ ਖੜਿਆ
ਨਵੇਂ ਸਾਲ ਦਾ ਸੂਰਜ ਚੜਿਆ
ਹਰਿਆਲ਼ੀ ਅਤੇ ਲਾਲੀ ਝਲਕੇ
ਪੋਣਾ ਦਾ ਰੱਥ ਵਿਹੜੇ ਵੜਿਆ
ਅੰਬਰ ਧਰਤੀ ਚੁੰਮਣ ਤੁਰਿਆ
ਸਬਜਾ ਸੱਝ ਦਾ ਹੱਥੀਂ ਫੜਿਆ
ਚੰਨ ਚਾਨਣੀ ਰਾਤ ਹਸੇ ਅੱਜ
ਰੁੱਤਾਂ ਮਨ ਦਾ ਮੰਤਰ ਪੜਿਆ
ਖੁਸ਼ਬੂ ਭਰਿਆ ਜਗ ਵੇਖਣ ਨੂੰ 
ਭਵਰਾ ਫੁੱਲਾਂ ਦੇ ਨਾਲ ਲੜਿਆ
ਸਾਰੇ ਰਲ ਮਿਲ ਹੱਥ ਵਧਾਈਏ
ਰਲ ਚਲਿਆ ਜੋ ਉਹੀ ਤਰਿਆ
                             
ਸਦੀ ਇਕਵੀ ਵੀ ਸਾਲ ਸੋਲਵਾ
ਰਹੇ ਬਿੰਦਰਾ ਹਰਿਆ ਭਰਿਆ
    
ਸੰਪਰਕ: 0039 327 8159 218