ਕੋਈ ਵੀ ਤੁਹਾਡਾ ਦਰਵਾਜ਼ਾ ਖੜਕਾਉਂਦਾ ਹੈ ਤਾਂ ਸਾਵਧਾਨ !
Posted on:- 31-12-2015
ਡੋਰ ਟੂ ਡੋਰ ਕੰਪਨੀਆਂ ਦੇ ਨਾਂ ਹੇਠ ਘੁੰਮਦੇ ਲੋਕ ਠੱਗ ਵੀ ਹੋ ਸਕਦੇ ਹਨ!
- ਹਰਬੰਸ ਬੁੱਟਰ
ਕੈਲਗਰੀ: ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਕੰਪਨੀਆਂ ਦੇ ਨੁਮਾਂਇੰਦੇ ਤੁਹਾਡੇ ਦਰਵਾਜ਼ੇ ਉੱਪਰ ਆਕੇ ਘੰਟੀ ਖੜਕਾਉਂਦੇ ਹਨ ਕਿ ਅਸੀਂ ਫਲਾਣੀ ਕੰਪਨੀ ਵੱਲੋਂ ਆਏ ਹਾਂ। ਤੁਹਾਨੂੰ ਡਾਲਰ ਬਚਾਉਣ ਦੇ ਲਾਲਚ ਦਿੱਤੇ ਜਾਂਦੇ ਹਨ ।ਅੱਜ ਕੱਲ੍ਹ ਮੌਸਮ ਠੰਡਾ ਹੋਣ ਦੇ ਬਹਾਨੇ ਗੱਲਬਾਤ ਸੁਰੂ ਕਰਦਿਆਂ ਹੀ ਅਸੀਂ ਇਨਸਾਨੀਅਤ ਦੇ ਨਾਤੇ ਖੁਦ ਹੀ ਉਹਨਾਂ ਨੂੰ ਅੰਦਰ ਆਉਣ ਲਈ ਕਹਿ ਦਿੰਦੇ ਹਾਂ।ਪਰ ਖਬਰਦਾਰ ਜਦੋਂ ਕੋਈ ਅਜਨਬੀ ਤੁਹਾਡੇ ਘਰ ਅੰਦਰ ਦਾਖਿਲ ਹੋ ਜਾਂਦਾ ਤਾਂ ਤੁਹਾਡੀ ਸੁਰੱਖਿਆ ਖਤਰੇ ਵਿੱਚ ਵੀ ਪੈ ਸਕਦੀ ਹੈ। ਸੁਣਨ ਵਿੱਚ ਆਇਆ ਹੈ ਕਿ ਕਈ ਘਰਾਂ ਅੰਦਰ ਕੁਝ ਅਜਿਹੇ ਲੋਕਾਂ ਨੇ ਦਾਖਿਲ ਹੋਕੇ ਉਹਨਾਂ ਦੇ ਘਰ ਨੂੰ ਗਰਮ ਰੱਖਣ ਵਾਲੇ ਫਰਨਿਸ ਸਿਸਟਮ ਨੂੰ ਨੁਕਸਦਾਰ ਕਹਿਕੇ ਉਹਨਾਂ ਨੂੰ ਨਵੇਂ ਲਗਵਾਉਣ ਦੀ ਹਦਾਇਤ ਕੀਤੀ ਹੈ, ਨਾਲ ਹੀ ਇਹ ਵੀ ਝੂਠ ਬੋਲਿਆ ਕਿ ਉਹ ਸਿਟੀ ਆਫ ਕੈਲਗਰੀ ਦੇ ਨਾਲ ਮਿਲਕੇ ਕੰਮ ਕਰਦੇ ਹਨ ।ਪਰ ਸਿਟੀ ਆਫ ਕੈਲਗਰੀ ਦਾ ਕਹਿਣਾ ਹੈ ਕਿ ਅਗਰ ਕੋਈ ਵੀ ਵਿਅਕਤੀ ਤੁਹਾਨੂੰ ਅਜਿਹੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਫੋਟੋ ਕਾਰਡ ਚੈਕ ਕਰੋ।
ਸਿਟੀ ਆਫ ਕੈਲਗਰੀ ਆਪਣੇ ਸਾਰੇ ਕਰਮਚਾਰੀਆਂ ਨੂੰ ਫੋਟੋ ਵਾਲੇ ਕਾਰਡ ਜਾਰੀ ਕਰਦੀ ਹੈ। ਸੋ ਸਾਵਧਾਨ ਰਹਿਣ ਦੀ ਜ਼ਰੂਰਤ ਹੈ।ਝੂਠੀਆਂ ਫੋਨ
ਕਾਲਾਂ ਨੇ
ਵੀ ਅੱਜ ਕੱਲ ਕੈਨੇਡਾ ਵਾਸੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਲੋਕਾਂ
ਦੀ ਇੰਮੀਗਰੇਸਨ ਖਤਮ ਹੋ ਜਾਣ ਉਪਰੰਤ ਦੇਸ ਨਿਕਾਲੇ ਦੀ ਧਮਕੀ ਅਤੇ
ਟੈਕਸ ਨਾ ਭਰਨ ਬਦਲੇ ਹੁਣੇ ਹੀ ਇੱਕ ਘੰਟੇ ਦੇ ਅੰਦਰ ਅੰਦਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੈਣ ਦੇ ਢਰਾਵੇ ਵਾਲੀਆਂ ਫੋਨ ਕਾਲਾਂ ਦੇ ਅਕਸਰ ਹੀ ਲੋਕ ਸ਼ਿਕਾਰ ਹੋ ਰਹੇ ਹਨ। ਪੁਲਿਸ ਅਤੇ ਪਰਸਾਸ਼ਨ ਵੱਲੋਂ ਲੋਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਜੇਕਰ
ਤੁਹਾਨੂੰ
ਕੋਈ ਅਜਿਹੀ ਫੋਨ ਕਾਲ ਆਉਂਦੀ ਹੈ ਤਾਂ ਉਸ ਨੂੰ
ਸਿਰਫ ਇੰਨਾ ਹੀ ਆਖੋ ਕਿ ਚਿੱਠੀ ਪੱਤਰ ਰਾਹੀਂ ਸੰਪਰਕ ਕਰੋ ,ਕਿਸੇ ਨੂੰ ਵੀ ਆਪਣੀ ਨਿੱਜੀ ਜਾਣਕਾਰੀ ਫੋਨ ਕਾਲ ਉੱਪਰ ਨਾ
ਦੇਵੋ ।