ਤੇਰੇ ਸ਼ਹਿਰ - ਭੁਪਿੰਦਰ ਸਿੰਘ ਬੋਪਾਰਾਏ
Posted on:- 29-12-2015
ਨਫ਼ਰਤ ਹੀ ਨਫ਼ਰਤ ਤੇਰੇ ਸ਼ਹਿਰ ਵਿੱਚ
ਗ਼ੁਰਬਤ ਹੀ ਗ਼ੁਰਬਤ ਤੇਰੇ ਸ਼ਹਿਰ ਵਿੱਚ
ਝੂਠ ਫਰੇਬ ਦਗ਼ੇ-ਬਾਜ਼ੀਆਂ ਦੇ
ਪਰਬਤ ਹੀ ਪਰਬਤ ਤੇਰੇ ਸ਼ਹਿਰ ਵਿੱਚ
ਧਰਮਾਂ ਆਸੇ ਹੁੰਦੀ ਹੈ ਵੇਖੀ
ਸਿਆਸਤ ਹੀ ਸਿਆਸਤ ਤੇਰੇ ਸ਼ਹਿਰ ਵਿੱਚ
ਸੱਚ ਦੇ ਰਾਹ ਤੁਰਨ ਵਾਲੇ ਖਾਤਿਰ
ਸ਼ਾਮਿਤ ਹੀ ਸ਼ਾਮਿਤ ਤੇਰੇ ਸ਼ਹਿਰ ਵਿੱਚ
ਅੰਨ-ਦਾਤੇ ਦੇ ਖੇਤਾਂ ਵਿੱਚ ਉੱਗ ਗੀ
ਜਹਾਲਤ ਹੀ ਜਹਾਲਤ ਤੇਰੇ ਸ਼ਹਿਰ ਵਿੱਚ
ਧੀਆਂ ਨੇ ਹੈ ਪਿੰਡੇ ਹੰਡਾਈ
ਕਿਆਮਤ ਹੀ ਕਿਆਮਤ ਤੇਰੇ ਸ਼ਹਿਰ ਵਿੱਚ
'ਬੋਪਾਰਾਏ' ਵਾਰਿਸ ਬਾਬਰ ਦੀ
ਖਲਕਤ ਹੀ ਖਲਕਤ ਤੇਰੇ ਸ਼ਹਿਰ ਵਿੱਚ
ਸੰਪਰਕ: +91 98550 91442