ਪੰਜਾਬੀ ਸਾਹਿਤ - ਬਿੰਦਰ ਜਾਨ ਏ ਸਾਹਿਤ
Posted on:- 27-12-2015
ਸਾਹਿਤ ਦੀ ਸੇਵਾ ਕਰੀਏ ਮਿੱਤਰੋ
ਸਾਹਿਤ ਪੰਜਾਬੀ ਪਿਆਰਾ
ਕੀ ਸਿਫ਼ਤਾਂ ਮੈਂ ਦੱਸਾਂ ਏਹਦੀਆਂ
ਸਾਰੇ ਜੱਗ ਤੋਂ ਨਿਆਰਾ
ਬੁੱਲ੍ਹੇ ਸ਼ਾਹ ਅਤੇ ਵਾਰਿਸ ਸ਼ਾਹ ਨੇ
ਭਰਿਆ ਦਿਲੋਂ ਹੁੰਗਾਰਾ
ਗੁਰਮੁਖੀ ਗੁਰੂਆਂ ਨੇ ਬਾਣੀ ਰਚ
ਕੀਤਾ ਪਾਰ ਨਿਤਾਰਾ
ਅੱਜ ਪੰਜਾਬੀ ਜੱਗ ’ਤੇ ਛਾਈ
ਵੇਖੇ ਆਲਮ ਸਾਰਾ
ਚੜ੍ਹਦੀਕਲਾ ਜੇ ਚਾਹੁੰਦੇ ਮਿੱਤਰੋ
ਲਾਓ ਪੰਜਾਬੀ ਨਾਹਰਾ
ਹਿੰਦੀ ਇਗਲਿਸ਼ ਭਾਵੇਂ ਸਿੱਖ ਲਵੋ
ਵੱਧਦਾ ਭਾਈ ਚਾਰਾ
ਗੁਰਮੁਖੀ ਦੀ ਪਹਿਚਾਣ ਵੱਖਰੀ
ਜਿਉਂ ਅੰਬਰੀਂ ਧਰੁਵ ਤਾਰਾ
ਸਾਹਿਤਕਾਰੀ ਵਿਚ ਮਾਰੋ ਮੱਲਾਂ
ਚਮਕੂ 'ਜਾਨ' ਸਿਤਾਰਾ