ਸੁੱਚਾ ਸਿੰਘ ਪਸਨਾਵਾਲ ਦੀਆਂ ਦੋ ਕਵਿਤਾਵਾਂ
Posted on:- 23-12-2015
ਨਵਾਂ ਸਾਲ
ਨਵਾਂ ਸਾਲ ਆਵੇ ਖੁਸ਼ੀਆਂ ਖੇੜਿਆਂ ਦਾ,
ਰੱਬ ਅੱਗੇ ਮਿਲ ਅਰਦਾਸ ਕਰੀਏ,
ਰਹੇ ਸੁੱਖ ਸ਼ਾਂਤੀ ਸਾਡੇ ਦੇਸ ਅੰਦਰ,
ਅਕਾਲ ਪੁਰਖ ਤੋਂ ਇਹੋ ਇਕ ਆਸ਼ ਕਰੀਏ,
ਬਦੀਆਂ ਛੱਡੀਏ ਸਿੱਧੇ ਰਾਹ ਤੁਰੀਏ,
ਨੇਕੀਆਂ ਕਮਾ ਕੇ ਦੇਸ ਖੁਸਹਾਲ ਕਰੀਏ,
ਔਗੁਣ ਦੂਜਿਆਂ ਦੇ ਨਿਰੇ ਚਿਤਾਰੀਏ ਨਾ,
ਆਪਣੇ ਆਪ ਦਾ ਆਪ ਸੁਧਾਰ ਕਰੀਏ,
ਕਿਤੇ ਸੁਪਨੇ ਵੇਖਦੇ ਨਾ ਰਹਿ ਜਾਈਏ,
ਮਿਹਨਤ ਕਰਕੇ ਖਾਬ ਸਾਕਾਰ ਕਰੀਏ,
ਸਮਾਂ ਲੰਘਿਆ ਮੁੜ ਕੇ ਪਰਤਣਾ ਨਹੀਂ,
ਵੀਰੋ ਸਮੇਂ ਦਾ ਕੁਝ ਖਿਆਲ ਕਰੀਏ,
ਜਵਾਨੀ ਵਤਨ ਦੀ ਨਸ਼ਿਆਂ ਤੋਂ ਦੂਰ ਕਰਕੇ,
ਸੱਚਾ ਦੇਸ ਦੇ ਨਾਲ ਪਿਆਰ ਕਰੀਏ,
ਫਰਜ਼ ਸਮਝੀਏ ਭਲਾ ਮਨੁੱਖਤਾ ਦਾ,
ਪਸਨਾਵਾਲੀਆ ਸੁੱਚਾ ਕਿਰਦਾਰ ਕਰੀਏ।
***
ਨਵਾਂ ਸਾਲ ਮੁਬਾਰਕ
ਨਵਾਂ ਸਾਲ ਮੁਬਾਰਕ ਸਭ ਨੂੰ,
ਇਕ ਦੂਜੇ ਸੰਗ ਕਰੀਏ ਪਿਆਰ,
ਆਓ ਸਵਰਗ ਬਣਾਈਏ ਜੱਗ ਨੂੰ,
ਨਫਰਤ ਕੱਢੀਏ ਦਿਲ ਦੇ ਵਿੱਚੋਂ,
ਇਹੀ ਸਬਕ ਸਿਖਾਈਏ ਸਭ ਨੂੰ,
ਮਾਨਵਤਾ ਦੀ ਕਦਰ ਨੂੰ ਜਾਣੋ,
ਇਹੋ ਗੱਲ ਸਮਝਾਈਏ ਸਭ ਨੂੰ,
ਨਵੇਂ ਸਾਲ ‘ਚ, ਕੁੱਝ ਕਰੀਏ ਐਸਾ,
ਚੰਗੇ ਇਨਸਾਨ ਬਣਾਈਏ ਸਭ ਨੂੰ,
ਦੇਸ ਦੇ ਬਣ ਕੇ ਚੰਗੇ ਨਾਗਰਿਕ,
ਸੁਨਹਿਰਾ ਭਵਿੱਖ ਵਿਖਾਈਏ ਸਭ ਨੂੰ,
ਪਸਨਾਵਾਲੀਏ ਸੁੱਚੇ ਵਲੋਂ ਹੋਵੇ,
ਨਵਾਂ ਸਾਲ ਮੁਬਾਰਕ ਸਭ ਨੂੰ।
ਸੰਪਰਕ: +91 99150 33740