ਹਾਲਾਤ - ਗੁਰਪ੍ਰੀਤ ਸਿੰਘ ਫੂਲੇਵਾਲਾ
Posted on:- 17-12-2015
ਜਦ ਛੁੱਟੀ ਗਿਆ ਸਾਂ ਮੈਂ ਪਿੰਡ ਆਪਣੇ,
ਹਾਲਾਤ ਬੜੇ ਸਨ ਬਦਲੇ ਬਦਲੇ ।
ਕਿਤੇ ਧਰਨੇ ਲੱਗੇ ਸੀ, ਕਿਤੇ ਲੋਕਾਂ ਰਸਤੇ ਠੱਲੇ ਸੀ ।
ਕਿਤੇ ਆਵਾਜ਼ਾਂ ਆਉਂਦੀਆਂ ਸਨ ਸਾਡੇ ਗੁਰੂ ਦੀ ਬੇਅਦਬੀ ਦੀਆਂ,
ਏਸੇ ਲਈ ਤਾਂ ਗੁਰੂ ਘਰਾਂ ਦੇ ਦਰਵਾਜ਼ੇ ਪਹਿਰੇਦਾਰਾਂ ਮੱਲੇ ਸੀ ।
ਘਰ ਪਹੁੰਚ ਕੇ ਮੈਂ ਪੁੱਛਿਆ ਜਦ ਮਾਂ ਆਪਣੀ ਨੂੰ,
ਰੁੜ ਪਏ ਹੰਝੂ ਜੋ ਉਸਨੇ ਆਪਣੇ ਨੈਣਾਂ 'ਚ ਠੱਲੇ ਸੀ ।
ਕੀ ਦੱਸਾਂ ਪੁੱਤ ਹਾਲ ਮੈਂ ਤੈਨੂੰ ਪੰਜਾਬ ਆਪਣੇ ਦੀ ਸਰਦਾਰੀ ਦਾ,
ਆਪਣਿਆਂ ਨੇ ਕੀਤੀ ਗੁਰੂ ਘਰ ਦੇ ਨਾਲ ਗੱਦਾਰੀ ਦਾ ।
ਤੂੰ ਥੋੜੇ ਦਿਨ ਰੁਕ ਕੇ ਛੁੱਟੀ ਆ ਜਾਣਾ ਸੀ,ਮਾਂ ਮੇਰੀ ਨੇ ਕਿਹਾ ਸੀ ਮੈਨੂੰ,ਨੌਕਰੀ ਵਿੱਚ ਆਪਣੀ ਕਿਹੜਾ ਮਨ ਮਰਜ਼ੀ ਚਲਦੀ ਏ,ਕਹਿ ਕੇ ਮੈਂ ਵੀ ਗੱਲ ਨਿਬੇੜੀ ਏ ।ਓਥੇ ਨਾ ਅੰਮੜੀਏ ਚਲਦੀ ਮਰਜ਼ੀ ਮੇਰੀ ਏ ।ਮਾਂ ਪਿਆਰੀ ਨੇ ਅੱਗੇ ਫਰਿਆਦ ਪੁਕਾਰੀ ਏ,ਨਾ ਆਇਆ ਕਰ ਤੂੰ ਪਿੰਡ ਇਹੋ ਜਿਹੇ ਹਾਲਾਤਾਂ ਚ,ਮਾਂ ਆਪਣੀ ਨੂੰ ਇੰਝ ਦੇਖ ਕੇ ਦਿਲ ਮੇਰੇ ਚ ਵੀ ਗੁੱਸਾ ਭਰ ਆਇਆ ,ਮੈਂ ਵੀ ਹੋ ਕੇ ਜਜ਼ਬਾਤੀ ਜਾ ਧਰਨੇ ਡੇਰਾ ਲਾਇਆ ।ਆਖ਼ਰ ਕਦ ਤੱਕ ਅਸੀਂ ਇੰਝ ਹੀ ਧਰਨੇ ਲਾਉਂਦੇ ਰਹਾਂਗੇ,ਭ੍ਰਸ਼ਟ ਲੀਡਰਾਂ ਨੂੰ ਪਾ ਵੋਟਾਂ ਰਾਜੇ ਬਣਾਉਂਦੇ ਰਹਾਂਗੇ ।ਆਖ਼ਰ ਕਦ ਤੱਕ ਇਨ੍ਹਾਂ ਠੱਗਾਂ ਦੇ ਸਿਰ ਤੇ ਤਾਜ ਸਜਾਉਂਦੇ ਰਹਾਂਗੇ ।ਹੁਣ ਤਾਂ ਹੱਦ ਹੋ ਗਈ ਏ , ਹੱਦੋਂ ਵੀ ਵੱਧ ਹੋ ਗਈ ਏ ।ਬੱਸ ਕਰੋ ਐਹ ਜ਼ਾਲਮੋਂ , ਹੋਰ ਜ਼ਬਰ ਨਾ ਕਰੋ ,ਥੋੜਾ ਜਿਹਾ ਤਾਂ ਰੱਬ ਤੋਂ ਡਰੋ ।ਗ਼ਰੀਬਾਂ ਮਜ਼ਲੂਮਾਂ ਵਿਚਾਰਿਆਂ ਤੇ ਰਹਿਮ ਕਰੋ ,ਐਹ ਜ਼ਾਲਮੋਂ ਤਰਸ ਕਰੋ ।
ਈ-ਮੇਲ:
[email protected]